ਲੜਕੀਆਂ ਮੁਫਤ ਟ੍ਰੇਨਿੰਗ ਸੰਸਥਾ ਦਾ ਲਾਭ ਲੈਣ- ਬਬੀਤਾ ਸੰਧੂ

ਸਰਹਿੰਦ (ਥਾਪਰ): ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਮਹਦੀਆਂ ਵਲੋਂ ਵੱਖ ਵੱਖ ਕੋਰਸਾਂ ਦੀ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸੰਸਥਾ ਦੀ ਡਾਇਰੈਕਟਰ ਬਬੀਤਾ ਸੰਧੂ ਨੇ ਦਸਿਆ ਕਿ ਪੇਂਡੂ ਖੇਤਰਾਂ ਦੀਆਂ 18 ਤੋਂ 50 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਬਿਊਟੀ ਪਾਰਲਰ,ਜੂਟ ਦੇ ਬੈਗ ਆਦਿ ਦੀ ਟ੍ਰੇਨਿੰਗ 1 ਮਹੀਨੇ ਤੋ ਚਲ ਰਹੀ ਹੈ। ਟ੍ਰੇਨਿੰਗ ਤੋ ਬਾਅਦ ਸਾਰਿਆਂ ਦੀ ਪ੍ਰੀਖਿਆ ਲਈ ਜਾਂਦੀ ਹੈ ਤੇ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਉਹਨਾਂ ਦੂਰ ਦੁਰਾਡੇ ਪੇਂਡੂ ਖੇਤਰ ਦੀਆਂ ਔਰਤਾਂ ਖਾਸ ਕਰਕੇ ਲੜਕੀਆਂ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ।ਇਸ ਮੁਫਤ ਸਿਖਵਾਈ ਸੈਂਟਰ ਵਿਚ ਆ ਕੇ ਟਰੇਨਿੰਗ ਲੈਣ ਤੇ ਆਪਣਾ ਸਵੈ ਰੋਜਗਾਰ ਸਥਾਪਿਤ ਕਰਕੇ ਆਪਣੀ ਜਿੰਦਗੀ ਚੰਗੇ ਢੰਗ ਨਾਲ ਬਸਰ ਕਰ ਸਕਣ। ਇਸ ਟ੍ਰੇਨਿੰਗ ਵਿੱਚ 60 ਲੜਕੀਆ ਤੇ ਔਰਤਾਂ ਨੇ ਟਰੇਨਿੰਗ ਲਈ। ਇਸ ਮੌਕੇ ਸੁਰਿੰਦਰ ਸਿੰਘ, ਦੀਪਾਸ਼ੂ,ਸਰਬਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *