ਈ.ਡੀ. ਨੇ ਛਾਪੇ ਮਾਰ ਕੇ ਚੋਣਾਂ ਤੋਂ ਪਹਿਲਾਂ ਟੀ.ਐਮ.ਸੀ. ਦੀ ਰਣਨੀਤੀ ਚੋਰੀ ਕੀਤੀ : ਮਮਤਾ ਬੈਨਰਜੀ

ਮਮਤਾ ਨੇ ਕੋਲਕਾਤਾ ’ਚ ਕੱਢਿਆ ਤ੍ਰਿਣਮੂਲ ਕਾਂਗਰਸ ਦਾ 10 ਕਿਲੋਮੀਟਰ ਲੰਬਾ ਰੋਸ ਮਾਰਚ, ਅਮਿਤ ਸ਼ਾਹ ਵਿਰੁਧ ਕੋਲਾ ਘਪਲੇ ਦੀ ਕਮਾਈ ’ਚ ਲਾਭ ਲੈਣ ਦੇ ਸਬੂਤ ਹੋਣ ਦਾ ਕੀਤਾ ਦਾਅਵਾ

ਕੋਲਕਾਤਾ, 9 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਈ.ਡੀ. ਵਲੋਂ ਆਈ-ਪੈਕ ਦੇ ਕੰਪਲੈਕਸ ਉਤੇ ਛਾਪੇਮਾਰੀ ਦਾ ਉਦੇਸ਼ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਅੰਦਰੂਨੀ ਰਣਨੀਤੀ ਨੂੰ ਚੋਰੀ ਕਰਨਾ ਸੀ। ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਉਤੇ ਕੋਲਾ ਘਪਲੇ ਤੋਂ ਹੋਣ ਵਾਲੀ ਕਮਾਈ ਦਾ ਲਾਭ ਲੈਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਜੇਕਰ ਲੋੜ ਪਈ ਤਾਂ ਉਹ ਸਬੂਤ ਜਨਤਕ ਕਰ ਸਕਦੀਆਂ ਹਨ। ਸ਼ਹਿਰ ਦੇ ਕੇਂਦਰ ਵਿਚ ਲਗਭਗ 10 ਕਿਲੋਮੀਟਰ ਲੰਮੇ ਰੋਸ ਮਾਰਚ ਦੀ ਅਗਵਾਈ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਟੀ.ਐਮ.ਸੀ. ਚੇਅਰਪਰਸਨ ਵਜੋਂ ਪੂਰੀ ਤਰ੍ਹਾਂ ਈ.ਡੀ. ਦੀ ਛਾਪੇਮਾਰੀ ਵਿਚ ਦਖਲ ਦਿਤਾ ਸੀ।

——————————
This news is auto published from an agency/source and may be published as received.

Leave a Reply

Your email address will not be published. Required fields are marked *