
ਸਰਹਿੰਦ 2 ਜਨਵਰੀ (ਥਾਪਰ): ਸਰਕਾਰੀ ਹਾਈ ਸਕੂਲ ਤਲਾਣੀਆਂ ਦੀ ਮੁੱਖ ਅਧਿਆਪਕਾ ਰਾਜਪਾਲ ਗਿੱਲ ਨੇ ਦੱਸਿਆ ਕਿ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਅਗਲੇ ਮਹੀਨੇ ਸ਼ੁਰੂ ਹੋ ਰਹੀਆਂ ਹਨ। ਇਸ ਲਈ ਰਹਿੰਦੇ ਸਮੇਂ ਵਿੱਚ ਉਹ ਆਪਣੇ ਪ੍ਰੀ ਸਿਲੇਬਸ ਅਨੁਸਾਰ ਤਿਆਰੀ ਕਰਨ ਤਾਂ ਕਿ ਉਹ ਵਧੀਆ ਅੰਕ ਲੈ ਕੇ ਪਾਸ ਹੋ ਸਕਣ। ਉਹਨਾਂ ਮਾਪਿਆਂ ਨੂੰ ਵੀ ਕਿਹਾ ਕਿ ਧੁੰਦ, ਕੋਹਰੇ ਅਤੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਕਿ ਉਹ ਬੀਮਾਰੀ ਤੋਂ ਬਚ ਸਕਣ।
——————————
This news is auto published from an agency/source and may be published as received.
