
ਨਵੀਂ ਦਿੱਲੀ, 30 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਉਦਯੋਗਪਤੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰੇਹਾਨ ਵਾਡਰਾ ਨੇ ਸੱਤ ਸਾਲਾਂ ਤੋਂ ਡੇਟ ਕਰ ਰਹੀ ਅਵੀਵਾ ਬੇਗ ਨੂੰ ਹਾਲ ਹੀ ਵਿਚ ਵਿਆਹ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਅਵੀਵਾ ਨੇ ਮਨਜ਼ੂਰੀ ਦੇ ਦਿਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਨੇ ਵੀ ਇਸ ਰਿਸ਼ਤੇ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਸੂਤਰਾਂ ਅਨੁਸਾਰ ਅਵੀਵਾ ਬੇਗ ਅਤੇ ਉਨ੍ਹਾਂ ਦਾ ਪਰਿਵਾਰ ਦਿੱਲੀ ਦਾ ਰਹਿਣ ਵਾਲਾ ਹੈ। ਰੇਹਾਨ ਅਤੇ ਅਵੀਵਾ ਦੇ ਵਿਆਹ ਦੀ ਤਾਰੀਕ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ। ਵਿਆਹ ਨਾਲ ਜੁੜਿਆ ਫ਼ੈਸਲਾ ਦੋਵੇਂ ਪਰਿਵਾਰ ਆਪਸੀ ਸਹਿਮਤੀ ਅਤੇ ਸੁਵਿਧਾ ਅਨੁਸਾਰ ਕਰਨਗੇ। ਅਵੀਵਾ ਬੇਗ ਇਕ ਫੋਟੋਗ੍ਰਾਫਰ ਹਨ। ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਕਈ ਪ੍ਰਸਿੱਧ ਕਲਾ ਪ੍ਰਦਰਸ਼ਨੀਆਂ ਵਿਚ ਭਾਗ ਲਿਆ ਹੈ। ਸਾਲ 2023 ਵਿਚ ਉਨ੍ਹਾਂ ਨੇ ਮੇਥਡ ਗੈਲਰੀ ਨਾਲ ‘ਯੂ ਕੈਨਾਟ ਮਿਸ ਦਿਸ’ ਪ੍ਰਦਰਸ਼ਨੀ ਵਿਚ ਆਪਣਾ ਕੰਮ ਪੇਸ਼ ਕੀਤਾ। ਇਸੇ ਸਾਲ ਇੰਡੀਆ ਆਰਟ ਫੇਅਰ ਦੇ ਯੰਗ ਕਲੈਕਟਰ ਪ੍ਰੋਗਰਾਮ ਤਹਿਤ ਵੀ ‘ਯੂ ਕੈਨਾਟ ਮਿਸ ਦਿਸ’ ਪ੍ਰਦਰਸ਼ਨੀ ਵਿਚ ਉਨ੍ਹਾਂ ਦੀ ਕਲਾ ਵੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਸਾਲ 2019 ਵਿਚ ਦ ਕਵੋਰਮ ਕਲੱਬ ਵਿਚ ਆਯੋਜਿਤ ‘ਦ ਇਲਿਊਜ਼ਰੀ ਵਰਲਡ’ ਅਤੇ 2018 ਵਿਚ ਇੰਡੀਆ ਡਿਜ਼ਾਈਨ ਆਈਡੀ, ਕੇ-2 ਇੰਡੀਆ ਵਿਚ ਵੀ ਉਨ੍ਹਾਂ ਨੇ ਆਪਣੀ ਫੋਟੋਗ੍ਰਾਫੀ ਪ੍ਰਦਰਸ਼ਿਤ ਕੀਤੀ ਸੀ।
——————————
This news is auto published from an agency/source and may be published as received.
