ਪੰਜਾਬ ‘ਚ ਮਨਰੇਗਾ ਫ਼ੰਡਾਂ ਵਿਚ ਹੋਇਆ ਵੱਡਾ ਘਪਲਾ : ਸ਼ਿਵਰਾਜ ਸਿੰਘ ਚੌਹਾਨ

——ਕਿਹਾ, ਕਈ ਥਾਵਾਂ ’ਤੇ ਸਿਰਫ਼ ਕਾਗ਼ਜ਼ਾਂ ’ਚ ਦਿਖਾਇਆ ਕੰਮ ਪਰ ਅਸਲ ’ਚ ਉਥੇ ਕੰਮ ਹੋਇਆ ਹੀ ਨਹੀਂ

ਚੰਡਗਗੜ੍ਹ, 30 ਦਸੰਬਰ (ਦੁਰਗੇਸ਼ ਗਾਜਰੀ): ਪੰਜਾਬ ਵਿਚ ਮਨਰੇਗਾ ਦੇ ਮੁੱਦੇ 'ਤੇ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਇਕ ਪਾਸੇ ਜਿਥੇ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਨੂੰ ਘੇਰ ਰਹੀ ਹੈ, ਉਥੇ ਹੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਸਰਕਾਰ 'ਤੇ ਮਨਰੇਗਾ ਫੰਡਾਂ ਵਿਚ ਵੱਡਾ ਘਪਲਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਮਨਰੇਗਾ ਦੇ ਕੰਮਾਂ ਵਿਚ ਵੱਡੀ ਪੱਧਰ 'ਤੇ ਨਿਯਮੀਆਂ ਪਾਈਆਂ ਗਈਆਂ ਹਨ। ਉਹਨਾਂ ਇਲਜ਼ਾਮ ਲਾਇਆ ਕਿ ਕੇਂਦਰ ਵਲੋਂ ਗ਼ਰੀਬਾਂ ਲਈ ਭੇਜਿਆ ਗਿਆ ਪੈਸਾ ਸਹੀ ਲਾਭਪਾਤਰੀਆਂ ਤਕ ਨਹੀਂ ਪਹੁੰਚ ਰਿਹਾ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਤੋਂ 10 ਹਜ਼ਾਰ 653 ਕੇਸ ਸਾਹਮਣੇ ਆਏ ਹਨ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਕੰਮ ਸਿਰਫ਼ ਕਾਗ਼ਜ਼ਾਂ ਵਿਚ ਵਿਖਾਇਆ ਗਿਆ ਹੈ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਕੰਮ ਨਹੀਂ ਹੋਇਆ। ਮੰਤਰੀ ਅਨੁਸਾਰ, ਵਾਰ-ਵਾਰ ਰਿਪੋਰਟਾਂ ਮੰਗਣ ਦੇ ਬਾਵਜੂਦ ਸਰਕਾਰ ਫੰਡਾਂ ਦੇ ਖ਼ਰਚੇ ਦਾ ਸਹੀ ਵੇਰਵਾ ਦੇਣ ਵਿਚ ਅਸਫ਼ਲ ਰਹੀ ਹੈ। ਉਧਰ ਪੰਜਾਬ ਦੇ ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਉਹਨਾਂ ਕਿਹਾ ਕੇਂਦਰ ਸਰਕਾਰ "ਘਪਲੇ" ਦੇ ਝੂਠੇ ਬਹਾਨੇ ਬਣਾ ਕੇ ਪੰਜਾਬ ਦੇ ਗ਼ਰੀਬ ਮਜ਼ਦੂਰਾਂ ਦਾ ਹੱਕ ਮਾਰ ਰਹੀ ਹੈ। ਅਰੋੜਾ ਨੇ ਸਵਾਲ ਕੀਤਾ ਕਿ ਜੇ ਕੋਈ ਘਪਲਾ ਹੈ ਤਾਂ ਕੇਂਦਰ ਜਾਂਚ ਕਿਉਂ ਨਹੀਂ ਕਰਵਾਉਂਦਾ, ਸਿਰਫ਼ ਫੰਡ ਰੋਕ ਕੇ ਗ਼ਰੀਬਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ।

——————————
This news is auto published from an agency/source and may be published as received.

Leave a Reply

Your email address will not be published. Required fields are marked *