ਬਦਮਾਸ਼ਾਂ ਨੇ ਪਹਿਲਾਂ ਅੰਮ੍ਰਿਤਸਰ ‘ਚੋਂ ਖੋਹੀ ਗੱਡੀ, ਫਿਰ ਤਰਨਤਾਰਨ ‘ਚ ਸਰਕਾਰ ਦੇ ਸਰਪੰਚ ਨੂੰ ਲੁੱਟਿਆ

ਅੰਮ੍ਰਿਤਸਰ, 30 ਦਸੰਬਰ (ਨਿਊਜ਼ ਟਾਊਨ ਨੈਟਵਰਕ): ਇਥੇ ਹਥਿਆਰਾਂ ਦੀ ਨੋਕ ਤੇ ਗੱਡੀ ਖੋਹ ਕੇ ਭੱਜੇ ਬਦਮਾਸ਼ਾਂ ਦੀ ਗੱਡੀ ਤਰਨਤਾਰਨ ਨੇੜੇ ਖ਼ਰਾਬ ਹੋਣ ਤੋਂ ਬਾਅਦ ਬਦਮਾਸ਼ਾਂ ਨੇ ਹਲਕੇ ਦੇ ਪਿੰਡ ਪੰਡੋਰੀ ਰੋਮਾਣਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਬਚਿੱਤਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਪਿਸਟਲ ਦੀ ਨੋਕ 'ਤੇ ਸਰਪੰਚ ਦੀ ਕੁੱਟਮਾਰ ਕਰਦਿਆਂ ਉਸ ਦੀ ਗੱਡੀ, ਪਿਸਟਲ, 2 ਮੋਬਾਈਲ ਅਤੇ ਨਕਦੀ ਖੋਹ ਲਏ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਭੰਗੜਾ ਗਰੁੱਪ ਚਲਾਉਂਦਾ ਹੈ ਅਤੇ ਬੀਤੀ ਰਾਤ ਉਨ੍ਹਾਂ ਦੇ ਗਰੁੱਪ ਮੁੰਡੇ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸਨ। ਗਰੁੱਪ ਵਿਚ ਸ਼ਾਮਲ ਕੁੜੀਆਂ ਨੂੰ ਘਰ ਛੱਡਣ ਲਈ ਮੁੰਡਿਆਂ ਨੇ ਫੋਨ ਕੀਤਾ ਤਾਂ ਉਹ ਕੁੜੀਆਂ ਨੂੰ ਘਰ ਛੱਡਣ ਲਈ ਜਦੋਂ ਕਾਰ ਲੈ ਕੇ ਘਰੋਂ ਨਿਕਲਿਆ ਤਾਂ ਉਸ ਨੂੰ ਤਰਨਤਾਰਨ ਨੇੜੇ ਰਿਲਾਇੰਸ ਪੈਟਰੋਲ ਪੰਪ ਨੇੜੇ ਉਸ ਦੀ ਕਾਰ ਨੂੰ ਇਕ ਵਿਅਕਤੀ ਨੇ ਰੋਕਿਆ ਅਤੇ ਉਸ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ। ਉਪਰੰਤ, ਹਮਲਾਵਰ ਨੇ ਆਪਣੀ ਕਾਰ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਮਦਦ ਦੀ ਮੰਗ ਕੀਤੀ, ਜਦੋਂ ਉਸ ਵਲੋਂ ਸ਼ੀਸ਼ਾ ਹੇਠਾਂ ਕਰਨ ਤੇ ਉਸ ਵਲੋਂ ਕਾਰ ਦੀ ਚਾਬੀ ਕੱਢ ਲਈ ਗਈ। ਹਮਲਾਵਰ ਨਾਲ ਮੌਜੂਦ ਚਾਰ ਹੋਰ ਸਾਥੀਆਂ ਵਲੋਂ ਉਸ ਨੂੰ ਗੱਡੀ ਵਿਚੋਂ ਧੂਹ ਕੇ ਬਾਹਰ ਕੱਢ ਲਿਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਪਿਸਟਲ ਦੀ ਨੋਕ 'ਤੇ ਉਸ ਦਾ ਲਾਈਸੈਂਸੀ ਪਿਸਟਲ,ਦੋ ਮੋਬਾਈਲ ਅਤੇ ਨਕਦੀ ਖੋਹ ਲਈ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਉਧਰ, ਪੁਲਿਸ ਨੂੰ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਗਈ। ਜਾਂਚ ਕਰ ਰਹੇ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *