ਡਾ. ਸਿਕੰਦਰ ਸਿੰਘ ਨੂੰ ਸੈਂਕੜੇ ਸ਼ਰਧਾਲੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਸਰਹਿੰਦ, 11 ਦਸੰਬਰ (ਥਾਪਰ)- ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਡਾ ਸਿਕੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਬ੍ਰਹਮਘਾਟ ਮੰਦਰ ਬਸੀ ਪਠਾਣਾਂ ਦੇ ਹਾਲ ਵਿਚ ਪਾਏ ਗਏ। ਇਸ ਮੌਕੇ ਪੰਡਿਤ ਸੇਵਕ ਰਾਮ ਨੇ ਸ਼੍ਰੀ ਗਰੂੜ ਪੁਰਾਣ ਦੀ ਕਥਾ ਸੁਣਾਈ ਅਤੇ ਸੰਤ ਬਾਬਾ ਬਲਵਿੰਦਰ ਦਾਸ ਨੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਹੋਏ ਸਵ ਡਾ ਸਿਕੰਦਰ ਸਿੰਘ ਨੂੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੈਂਕੜੇ ਸਨੇਹੀਆਂ ਨੇ ਸਵ ਡਾ ਸਿਕੰਦਰ ਸਿੰਘ ਦੇ ਧਰਮ ਪਤਨੀ ਸ਼੍ਰੀਮਤੀ ਰੇਣੂ ਹੈਪੀ ਅਤੇ ਉਨ੍ਹਾਂ ਦੇ ਸਪੁੱਤਰ ਡਾ ਆਫਤਾਬ ਸਿੰਘ ਅਤੇ ਪੁਤੱਰੀ ਡਾ ਮੌਸਮ ਨਾਲ ਦੁਖ ਸਾਂਝਾ ਕੀਤਾ। ਇਸ ਮੌਕੇ ਸੰਤ ਬਾਬਾ ਬਲਵਿੰਦਰ ਦਾਸ ਨੇ ਡੇਰਾ ਉਦਾਸੀਨ ਭੇਖ ਮੰਡਲ ਵਲੋਂ ਬਾਬਾ ਬੁੱਧ ਦਾਸ ਜੀ ਦੇ ਡੇਰੇ ਦੇ ਗੱਦੀ ਨਸ਼ੀਨ ਪੁੱਤਰ ਚੇਲਾ ਡਾ ਆਫਤਾਬ ਨੂੰ ਦਸਤਾਰ ਸਜਾ ਕੇ ਰਸਮ ਪੂਰੀ ਕੀਤੀ। ਇਸ ਮੌਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਬੀਬੀ ਮਨਦੀਪ ਕੌਰ ਨਾਗਰਾ, ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਸਾਬਕਾ ਸੰਸਦ ਮੈਂਬਰ ਸਤਪਾਲ ਜੈਨ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰ ਜੀ ਪੀ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰੰਘ, ਜੀਵਨ ਗੁਪਤਾ, ਜਗਦੀਪ ਸਿੰਘ ਚੀਮਾ, ਕੁਲਦੀਪ ਸਿੰਘ ਸਿੱਧੂਪੁਰ, ਡਾ ਮਨੋਹਰ ਸਿੰਘ, ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਬਲਾਕ ਪ੍ਰਧਾਨ ਖਮਾਣੋ ਸਰਜੀਤ ਸਿੰਘ ਜੀਤੀ, ਡਾ ਸਤਪ੍ਰਕਾਸ਼ ਸ਼ਰਮਾ, ਅੰਕਿਤ ਸ਼ਰਮਾ, ਮੁਕੇਸ਼ ਜ਼ਿਦਲ, ਡਾ ਵਿਜੇ ਜਿੰਦਲ, ਰਾਜੇਸ਼ ਸਿੰਗਲਾ, ਰੁਪਿੰਦਰ ਸੁਰਜਨ, ਹਰਚੰਦ ਸਿੰਘ ਕਰਨੈਲ ਸਿੰਘ, ਗੁਰਸ਼ੇਰ ਸਿੰਘ, ਦੀਦਾਰ ਸਿੰਘ ਦਾਰੀ, ਕੁਲਤਾਰ ਸਿੰਘ ਪਹਿਲਵਾਨ, ਡਾ ਹਰਪਾਲ ਸਲਾਣਾ, ਗੁਰਦੀਪ ਸਿੰਘ ਮੰਡੋਫਲ, ਜੋਗਿੰਦਰ ਮੈਣੀ, ਭਾਰਤ ਭੂਸ਼ਨ ਵਰਮਾ, ੳਮਪ੍ਰਕਾਸ਼ ਤਾਂਗੜੀ, ਮਨਜੀਤ ਸ਼ਰਮਾ, ਰਾਣਾ ਵਰਿੰਦਰ ਸਿੰਘ, ਰਣਜੀਤ ਸਿੰਘ ਘੋਲਾ, ਮਾਸਟਰ ਕੌਰ ਸਿੰਘ, ਸ਼ਾਹਬਾਜ ਸਿੰਘ, ਕ੍ਰਿਸ਼ਨ ਕੁਮਾਰਾ, ਸੁਭਾਸ਼ ਸੂਦ, ਹਰਵੇਲ ਸਿੰਘ ਮਾਧੋਪੁਰ, ਪਵੇਲ ਹਾਂਡਾ, ਬਾਬਾ ਕਰਨੈਲ ਸਿੰਘ, ਮਹੰਤ ਤ੍ਰਲੋਚਨ ਦਾਸ, ਮਹੰਤ ਬੀਰਮਦਾਸ, ਮਹੰਤ ਸੁਖਬੀਰ ਦਾਸ, ਸੰਤ ਸਰਬਜੀਤ ਸਿੰਘ ਭੱਲਾ, ਜਸਪ੍ਰੀਤ ਮੰਤਰੀ, ਰਿੰਕੁੂ ਬਾਜਵਾ, ਰਵਿੰਦਰ ਰਿੰਕੂ, ਗੁਲਸ਼ਨ ਰਾਏ ਬੌਬੀ, ਸਾਧੂਰਾਮ ਭਟਮਾਜਰਾ, ਨਰਿੰਦਰ ਕੁਮਾਰ ਪ੍ਰਿੰਸ, ਨਕੇਸ਼ ਜਿੰਦਲ, ਨੌਰੰਗ ਸਿੰਘ, ਦੇਵਰਾਜ ਸ਼ਰਮਾ ਨਾਲ ਵੱਡੀ ਗਿਣਤੀ ਵਿਚ ਹੋਰ ਸਜੱਣ ਵੀ ਸ਼ਾਮਲ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *