ਮੰਡੀ ਗੋਬਿੰਦਗੜ੍ਹ, ਜਗਦੀਸ਼ ਅਰੋੜਾ: ਬੀਤੇ ਦਿਨੀਂ ਜੀ ਟੀ ਰੋਡ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿਚ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 134 ਨਿਰੰਕਾਰੀ ਭਗਤਾਂ ਨੇ ਆਪਣਾ ਖੂਨਦਾਨ ਕੀਤਾ। ਇਸ ਕੈਂਪ ਵਿਚ ਪਟਿਆਲਾ ਦੀ ਰਾਜਿੰਦਰਾ ਹਸਪਤਾਲ ਦੀ ਟੀਮ ਨੇ ਆਪਣਾ ਯੋਗਦਾਨ ਪਾਇਆ। ਇਸ ਟੀਮ ਵਿਚ ਡਾ: ਵਿਨੈ, ਡਾ. ਚੀਰਨ ਅਤੇ ਹਸਪਤਾਲ ਸਟਾਫ ਮੌਜੂਦ ਸੀ। ਇਸ ਕੈਂਪ ਦਾ ਉਦਘਾਟਨ ਪਟਿਆਲਾ ਜ਼ੋਨ ਦੇ ਜ਼ੋਨਲ ਇੰਚਾਰਜ ਭਾਈ ਸਹਿਬ ਰਾਧੇ ਸ਼ਿਆਮ ਜੀ ਰਾਜਾਪਪੁਰਾ ਵਲਿਆ ਨੇ ਕੀਤਾ।
ਮੰਡੀ ਗੋਬਿੰਦਗੜ ਬ੍ਰਾਂਚ ਦੇ ਮੁਖੀ ਡਾ: ਹਰਪ੍ਰੀਤ ਸਿੰਘ ਨੇ ਖ਼ੂਨ ਦਾਨ ਕੈਂਪ ਵਿਚ ਪਹੁੰਚਣ’ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਹਰਪ੍ਰੀਤ ਨੇ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਸ਼ਾ ਜੀ ਮਹਾਰਾਜ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਸੀ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਤਿਗੁਰੂ ਮਾਤਾ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਮਹੱਤਵਪੂਰਣ ਸਿੱਖਿਆਵਾਂ ਦਾ ਵੀ ਜ਼ਿਕਰ ਕਰਦਿਆ ਕਿਹਾ ਕਿ ਜੇਕਰ ਅਸੀਂ ਖੂਨਦਾਨਾਂ ਰਾਹੀਂ ਮਨੁੱਖਤਾ ਦੀ ਸੇਵਾ ਵਿਚ ਆਪਣਾ ਕੀਮਤੀ ਯੋਗਦਾਨ ਪਾ ਕੇ ਕਿਸੇ ਦੇ ਜੀਵਨ ਨੂੰ ਬਚਾ ਸਕਦੇ ਹਾਂ ਤਾਂ ਅਸੀ ਮਨੁੱਖਤਾ ਦੀ ਸੇਵਾ ਵਿਚ ਅਪਣਾ ਯੋਗਦਾਨ ਪਾ ਰਹੇ ਹਾਂ। ਜੇਕਰ ਸਾਡਾ ਸ਼ਰੀਰ ਕਿਸੀ ਕਾਰਨਾਂ ਕਰਕੇ ਖੂਨ ਦਾਨ ਕਰਨ ਤੋ ਅਸਮਰਥ ਹੈ ਪਰ ਸਾਡੀ ਭਾਵਨਾ ਸਾਡੀ ਸੋਚ ਸੱਚੀ ਹੈ ਤਾਂ ਸਾਡੀ ਹਾਜ਼ਿਰੀ ਸਵੀਕਾਰ ਹੈ।