ਆਜੋ ਬੱਚਿਓ ਸਕੂਲ ਨੂੰ ਚੱਲੀਏ,
ਸੁਸਤੀ ਨੂੰ ਹੁਣ ਦੂਰ ਹੈ ਘੱਲੀਏ।
ਮੰਗਲਵਾਰ ਨੂੰ ਸਕੂਲ ਹੈ ਆਉਣਾ,
ਹੁਣ ਨਾ ਕੋਈ ਬਹਾਨਾ ਲਾਉਣਾ।
ਅਧਿਆਪਕ ਤੁਹਾਡੇ ਸਕੂਲ ਸਜਾਉਣਗੇ,
ਪਲਕਾਂ ਉੱਤੇ ਤੁਹਾਨੂੰ ਬਿਠਾਉਣਗੇ।
ਸਵਾਗਤ ਕਰਨਗੇ ਨਵੇ ਭੰਗੂੜ੍ਹੇ,
ਤੁਹਾਡੇ ਨਾਲ ਹੀ ਰੰਗ ਨੇ ਗੂੜ੍ਹੇ।
ਪੜ੍ਹਾਉਣ ਦੇ ਹੁਣ ਨਵੇਂ ਨੇ ਢੰਗ,
ਜੀਵਨ ਵਿੱਚ ਭਰ ਲਈਏ ਰੰਗ।
ਖੁਸ਼ੀਆਂ ਵਿੱਚ ਸਕੂਲ ਦੇ ਖੇੜ੍ਹੇ,
ਨੰਨ੍ਹੇ ਫੁੱਲ ਆਏ ਸਾਡੇ ਵਿਹੜ੍ਹੇ।
ਪੜ੍ਹਾਈ ਦੀ ਚਮਕ ਹੈ ਨਿਰਾਲੀ,
ਜੀਵਨ ਵਿੱਚ ਨਾ ਰਹੇ ਕੰਗਾਲੀ।
ਵਿੱਦਿਆ ਹੈ ਅਨਮੋਲ ਇੱਕ ਗਹਿਣਾ,
ਅੱਕੋ ਨਾ ਹੁਣ ਮੰਨ ਲਓ ਕਹਿਣਾ।
ਮਿਹਨਤ ਨਾਲ ਜੋ ਬੱਚੇ ਪੜ੍ਹਦੇ,
ਉੱਚੀਆਂ ਮੰਜ਼ਿਲਾਂ ਤੇ ਜਾ ਚੜ੍ਹਦੇ।
*ਹਰਵਿੰਦਰ* ਆਖੇ ਪੜ੍ਹਨ ਤੋਂ ਜੋ ਨਾ ਕਤਰਾਉਂਦੇ,
ਉਹੀ ਮਾਪਿਆਂ ਦਾ ਨਾਂ ਚਮਕਾਉਂਦੇ ।

ਹਰਵਿੰਦਰ ਸਿੰਘ
9781110246
