ਫਤਹਿਗੜ੍ਹ ਸਾਹਿਬ, ਰੂਪ ਨਰੇਸ਼:
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ, ਫ਼ਰੰਟ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਹੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਰੰਧਾਵਾ ( ਫ਼ ਗ ਸ ) ਵਿਖ਼ੇ ਇੱਕ ਹਫ਼ਤੇ ਚ ਦੋ ਫੰਕਸ਼ਨ ਕੀਤੇ ਗਏ ਪਹਿਲੇ ਦੌਰਾਨ ਸਕੂਲ ਦੀਆਂ 2 ਵਿਦਿਆਰਥਣਾਂ, ਦਸਵੀਂ ਦੇ ” ਪੀ ਐਸ ਟੀ ਐਸ ਈ ” ਦੇ ਟੈਸਟ ਵਿਚੋਂ ਕ੍ਰਮਵਾਰ ਮਹਿਕਪ੍ਰੀਤ ਕੌਰ ਨੇ 82 ਰੈਂਕ ਲਿਆ ਅਤੇ ਗੁਰਸ਼ਾਨ ਕੌਰ ਨੇ 392 ਰੈਂਕ ਲਿਆ ਅਤੇ 3 ਵਿਦਿਆਰਥੀ ਜਿਹਨਾਂ ਨੇ ਅੱਠਵੀਂ ਦੇ ਅਕਾਡਮਿਕ ਸੈਸ਼ਨ ਚੋਂ ਟੌਪ ਪੂਜੀਸ਼ਨਾਂ, ਕ੍ਰਮਵਾਰ ਖੁਸ਼ਪ੍ਰੀਤ ਕੌਰ ਨੇ 89.16%, ਗੁਰਮਨਪ੍ਰੀਤ ਕੌਰ ਨੇ 89.16%, ਗੁਰਕੀਰਤ ਸਿੰਘ 87.83% ਅਤੇ ਗੁਰਸੇਵਕ ਸਿੰਘ ਨੇ 84.87% ਅੰਕ ਹਾਸਿਲ ਕੀਤੇ ਆਦਿ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।
ਛੇ ਦਿਨ ਬਾਅਦ ਭਾਵ ਅੱਜ ਸਕੂਲ ਨੂੰ 3 ਛੱਤ ਵਾਲੇ ਪੱਖੇ ਭੇਂਟ ਕੀਤੇ। ਇਸ ਮੌਕੇ ਫ਼ਰੰਟ ਦੇ ਸੂਬਾ ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਚੇਅਰਮੈਨ ਮੈਡੀਕਲ ਵਿੰਗ ਡਾ ਜੇ ਐਸ ਬਾਜਵਾ, ਸੀਨੀਅਰ ਮੀਤ ਪ੍ਰਧਾਨ ਕੈਪਟਨ ਐੱਚ ਐਸ ਚੀਮਾ ਤੇ ਮੀਤ ਚੇਅਰਮੈਨ ਡਾ ਕੁਲਦੀਪ ਸਿੰਘ ਮੁਲਾਂਪੁਰ, ਸਕੂਲ ਤੋਂ ਪ੍ਰਿੰਸੀਪਲ ਸ੍ਰੀ ਮਤੀ ਨਰਿੰਦਰ ਕੌਰ, ਕੈਪਟਨ ਅਮਰੀਕ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਿਰ ਸੀ।