ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲੇ ਨੇ ਕੀਤਾ ਗੀਤ ‘ਬਰਾਤੀ ਨੱਚਦੇ’ ਦਾ ਪੋਸਟਰ ਰਿਲੀਜ਼- ਲਾਂਬਾ

ਗਾਇਕਾ ਕਮਲ ਕੌਰ ਖਮਾਣੋਂ ਦਾ ਗੀਤ ‘ਬਰਾਤੀ ਨੱਚਦੇ’ 20 ਮਈ ਨੂੰ ਹੋਵੇਗਾ ਰਿਲੀਜ਼- ਭੱਟੀ ਭੜੀ ਵਾਲਾ

ਫ਼ਤਿਹਗੜ੍ਹ ਸਾਹਿਬ ਰੂਪ ਨਰੇਸ਼: ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲੇ ਨੇ ਗਾਇਕਾ ਕਮਲ ਕੌਰ ਖਮਾਣੋਂ ਦੇ ਭੰਗੜਾ ਬੀਟ ਗੀਤ ‘ਬਰਾਤੀ ਨੱਚਦੇ’ ਦਾ ਪੋਸਟਰ ਅੱਜ ਖਮਾਣੋਂ ਵਿਖੇ ਰਿਲੀਜ਼ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਗਾਜ ਜਾਗਰਣ ਦੇ ਪ੍ਰੋਡਿਊਸਰ ਪਵਨਜੀਤ ਸਿੰਘ ਲਾਂਬਾ ਨੇ ਕੀਤਾ। 

ਆਗਾਜ ਜਾਗਰਣ ਵੱਲੋਂ ਖਮਾਣੋਂ ਵਿੱਚ ਪੋਸਟਰ ਰਿਲੀਜ਼ ਕਰਨ ਲਈ ਰੱਖੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਗੀਤਕਾਰ ਭੱਟੀ ਭੜੀ ਵਾਲਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਨ। 

ਗੱਲਬਾਤ ਕਰਦਿਆਂ ਗੀਤਕਾਰ ਭੱਟੀ ਭੜੀ ਵਾਲੇ ਨੇ ਦੱਸਿਆ ਕਿ ਗੀਤ ‘ਬਰਾਤੀ ਨੱਚਦੇ’ 20 ਮਈ ਨੂੰ ਸ਼ਾਮ ਟਾਇਮ 5 ਵਜੇ ਯੂਟਿਊਬ ਤੇ ਆਗਾਜ ਜਾਗਰਣ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। 

ਉਨ੍ਹਾਂ ਅਪੀਲ ਕੀਤੀ ਕਿ ਇਸ ਗੀਤ ਨੂੰ ਜਰੂਰ ਸੁਣਿਉ, ਅਤੇ ਆਪਣੇ ਸੁਝਾਅ ਕਮੇਂਟ ਕਰਕੇ ਜਰੂਰ ਦੱਸਿਉ। 

ਇਸ ਮੌਕੇ ਗਾਇਕਾ ਕਮਲ ਕੌਰ ਖਮਾਣੋਂ, ਗਾਇਕਾ ਸੋਨੀਆ ਮੇਹੋ, ਪੱਤਰਕਾਰ ਜੋਗਿੰਦਰ ਪਾਲ ਸ਼ਰਮਾਂ, ਪੱਤਰਕਾਰ ਨਵਨੀਤ ਕੁਮਾਰ ਟੋਨੀ, ਪੱਤਰਕਾਰ ਜਗਜੀਤ ਸਿੰਘ ਜਟਾਣਾ, ਕਰਮਜੀਤ ਸਿੰਘ ਕੰਮਾ, ਨਾਜਰ ਸਿੰਘ, ਸੋਨੀ, ਪੱਤਰਕਾਰ ਨੌਰੰਗ ਸਿੰਘ ਖਰੋਡ, ਹਰਸਿਮਰਨ ਸਿੰਘ ਹੈਪੀ ਆਦਿ ਹਾਜਰ ਸਨ।

Leave a Reply

Your email address will not be published. Required fields are marked *