ਸਰਹਿੰਦ, ਰੂਪ ਨਰੇਸ਼:
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਦੀ ਮਹੀਨਾਵਾਰ ਮੀਟਿੰਗ ਫ਼ਰੰਟ ਦੇ ਮੁੱਖ ਦਫ਼ਤਰ ਗੁਰਦੇਵ ਨਗਰ ਵਿਖ਼ੇ ਹੋਈ। ਮੀਟਿੰਗ ਦੀ ਪ੍ਰਧਾਨਗੀ ਫ਼ਰੰਟ ਦੇ ਸੂਬਾ ਪ੍ਰਧਾਨ ਡਾ. ਐਮ ਐਸ ਰੋਹਟਾ ਤੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ ਨੇ ਕੀਤੀ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਰੋਹਟਾ ਨੇ ਕਿਹਾ ਕਿ ਫ਼ਰੰਟ ਆਉਣ ਵਾਲੇ ਦਿਨਾਂ ਚ ਇੱਕ ਨਸ਼ਾ ਵਿਰੋਧੀ ਸੈਮੀਨਾਰ ਕਰਵਾਏਗਾ ਜੋ ਕਿ ਕਿਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏਗਾ ਕਿਉਂਕਿ ਅੱਜ ਸਾਨੂੰ ਅਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਅਤਿ ਜਰੂਰੀ ਹੋ ਗਿਆ ਹੈ। ਨਸ਼ੇ ਦਾ ਦੈਂਤ ਅੱਜ ਹਰ ਪਿੰਡ, ਹਰ ਗਲੀ, ਹਰ ਸ਼ਹਿਰ ‘ਚ ਤੁਰਿਆ ਫਿਰਦਾ ਹੈ। ਬਹੁਤ ਥਾਵਾਂ ਤੇ ਤਾਂ ਛੋਟੀ ਉਮਰ ਦੇ ਬੱਚੇ ਵੀ ਭੈੜੇ ਭੈੜੇ ਨਸ਼ਿਆਂ ਦਾ ਸ਼ਿਕਾਰ ਹੋਏ ਫਿਰਦੇ ਹਨ, ਮਾਪਿਆਂ ਦੀ ਖੂਨ ਪਸੀਨੇ ਦੀ ਨੇਕ ਕਮਾਈ ਪਾਣੀ ਵਾਂਗ ਰੋੜ੍ਹਨੀ ਪੈਂਦੀ ਹੈ ਜਦ ਕਿਸੇ ਦਾ ਬੱਚਾ ਨਸ਼ਿਆਂ ਦੀ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਧਸ ਜਾਂਦਾ ਹੈ।
ਇਸ ਮੌਕੇ ਮੈਡੀਕਲ ਵਿੰਗ ਦੇ ਚੇਅਰਮੈਨ ਡਾ. ਜੇ ਐਸ ਬਾਜਵਾ ਨੇ ਕਿਹਾ ਕਿ ਅਸੀਂ ਫ਼ਰੰਟ ਵਲੋਂ ਜਿੱਥੇ ਹੋਰ ਅਨੇਕਾਂ ਕਿਸਮ ਦੀਆਂ ਸਮਾਜ ਸੇਵਾਵਾਂ ਕਰਦੇ ਹਾਂ ਓਥੇ ਹੁਣ ਨਸ਼ੇ ਵਿਰੋਧੀ ਪ੍ਰੋਗਰਾਮ ਵੱਧ ਤੋਂ ਵੱਧ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਲਹਿਰ ਚਲਾਵਾਂਗੇ। ਇਸ ਮੌਕੇ ਫ਼ਰੰਟ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਮੈਡੀਕਲ ਵਿੰਗ ਦੇ ਮੀਤ ਪ੍ਰਧਾਨ ਡਾ ਕੁਲਦੀਪ ਸਿੰਘ, ਕੈਸ਼ੀਅਰ ਹੰਸ ਰਾਜ ਤਲਾਣੀਆਂ ਤੇ ਜੋਇੰਟ ਸਕੱਤਰ ਜੀ ਐਸ ਮਜ਼ਾਤ ਆਦਿ ਹਾਜ਼ਰ ਸਨ।