ਈਸਰਹੇਲ ਵਿਖੇ ਬਾਬਾ ਸਮਾਧੀਏ ਦੇ ਸਥਾਨ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ 

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਈਸਰਹੇਲ ਵਿਖੇ ਬਾਬਾ ਸਮਾਧੀਏ ਦੇ ਧਾਰਮਿਕ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ। ਇਸ ਮੌਕੇ ਤੇ ਰਾਗੀ ਸਿੰਘਾਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਤੇ ਬਾਬਾ ਸਮਾਧੀਏ ਦੇ ਸਥਾਨ ਡੰਗਰਾ ਦੀ ਸੁੱਖ ਸਾਧ ਅਤੇ ਦੁੱਧ ਪੁੱਤ ਦੀ ਦਾਤ ਲਈ ਸੰਗਤਾ ਨਤਮਸਤਕ ਹੋਈਆ। ਇਸ ਮੋਕੇ ਤੇ ਗੁਰੂ ਦਾ ਲੰਗਰ ਅਟੁਟ ਵਰਤਿਆ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸਟੇਟ ਅਵਾਰਡੀ ਨੌਰੰਗ ਸਿੰਘ, ਜਥੇਦਾਰ ਦਰਬਾਰਾ ਸਿੰਘ, ਬਹਾਦਰ ਸਿੰਘ ਦਰਸ਼ਨ ਸਿੰਘ, ਹਰਚੰਦ ਸਿੰਘ ਪ੍ਰਧਾਨ, ਮਨਦੀਪ ਸਿੰਘ ਨੰਬਰਦਾਰ, ਕਰਨ ਸਿੰਘ ਪੀਜੀਆਈ, ਸੁਖਬੀਰ ਸਿੰਘ ਸਰਪੰਚ, ਲਖਮੀਰ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਪੰਚ, ਜਸਵਿੰਦਰ ਸਿੰਘ, ਕਮਲਜੀਤ ਸਿੰਘ ਪ੍ਰਧਾਨ, ਸੰਤ ਸਿੰਘ ਏਐਸਆਈ, ਗੁਰਸੇਵਕ ਸਿੰਘ ਤੋਂ ਇਲਾਵਾ ਨਗਰ ਦੀ ਸੰਗਤ ਅਤੇ ਸੇਵਾਦਾਰ ਮੌਜੂਦ ਸਨ।

Leave a Reply

Your email address will not be published. Required fields are marked *