ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾਇਆ

ਬਸੀ ਪਠਾਣਾਂ , ਉਦੇ ਧੀਮਾਨ :ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 155ਵੀਂ ਜਯੰਤੀ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਬਾਪੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨਾਂ ਵੱਲੋਂ ਦਿਖਾਏ ਅਹਿੰਸਾ ਦੇ ਰਸਤੇ ਤੇ ਚਲਣ ਦਾ ਵਚਨ ਦੁਹਰਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਨੇ ਕਿਹਾ ਕਿ ਗਾਂਧੀ ਜੀ ਨੇ ਸੱਤਿਆ ਅਤੇ ਅਹਿੰਸਾ ਨੂੰ ਆਪਣਾ ਇਕ ਅਚੂਕ ਹਥਿਆਰ ਬਣਾਇਆ, ਜਿਸ ਦੇ ਅੱਗੇ ਤਾਕਤਵਰ ਬ੍ਰਿਟਿਸ਼ ਸਮਰਾਜ ਨੂੰ ਵੀ ਗੋਡੇ ਟੇਕਣੇ ਪਏ ਸਨ। ਉਹਨਾਂ ਕਿਹਾ ਮੋਹਨਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਘਟਨਾ ਗਾਂਧੀ ਦੇ ਅਫਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਆਪਣੀ ਆਦਤ ਮੁਤਾਬਕ ਗਾਂਧੀ ਜੀ ਨੇ ਖੁਦ ਹੀ ਸਫਾਈ ਦਾ ਕੰਮ ਆਪਣੇ ਹੱਥਾਂ ‘ਚ ਲਿਆ ਸੀ, ਜੋ ਹਰ ਭਾਰਤੀ ਲਈ ਪ੍ਰੇਰਨਾਦਾਇਕ ਸੀ। ਬਾਪੂ ਨੇ 1930 ‘ਚ ਯਾਤਰਾ ਦਾਂਡੀ ਮਾਰਚ ਸ਼ੁਰੂ ਕੀਤੀ ਤੇ ਕਰੀਬ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ। ਗਾਂਧੀ ਜੀ ਨੇ 1942 ‘ਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ। ਇਸ ਮੌਕੇ ਬਲਵੀਰ ਸਿੰਘ ਚੇਅਰਮੈਨ ਐਸ ਸੀ ਵਿੰਗ,ਗਿਆਨ ਸਿੰਘ,ਦਰਸ਼ਨ ਸਿੰਘ,ਮੋਹਣ ਸਿੰਘ,ਕੁਲਵਿੰਦਰ ਸਿੰਘ,ਮਨੋਜ ਗੌਤਮ,ਹੈਪੀ ਦੁੱਗਲ,ਬਲਵਿੰਦਰ ਸਿੰਘ ਚੀਮਾ,ਜਰਨੈਲ ਸਿੰਘ,ਅਜੈਬ ਸਿੰਘ ਹੋਰਨਾਂ ਨਾਲ ਮੌਜੂਦ ਸਨ।

Leave a Reply

Your email address will not be published. Required fields are marked *