ਰਾਮ ਲੀਲ੍ਹਾ ਦੇ ਚੋਥੇ ਦਿਨ ਦਾ ਉਦਘਾਟਨ ਰਵਿੰਦਰ ਕੁਮਾਰ ਰਿੰਕੂ ਤੇ ਪਵਨ ਬਾਂਸਲ ਬਿੱਟਾ ਵੱਲੋ ਕੀਤਾ ਗਿਆ

ਬੱਸੀ ਪਠਾਣਾ, ਉਦੇ ਧੀਮਾਨ : ਸਥਾਨਕ ਅਗਰਵਾਲ ਧਰਮਸ਼ਾਲਾ ਵਿੱਖੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਮੰਚਨ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਤੇ ਉੱਘੇ ਸਮਾਜ ਸੇਵੀ ਪਵਨ ਬਾਂਸਲ ਬਿੱਟਾ ਵੱਲੋ ਕੀਤਾ ਗਿਆ। ਇਸ ਮੌਕੇ ਰਵਿੰਦਰ ਕੁਮਾਰ ਰਿੰਕੂ ਤੇ ਪਵਨ ਬਾਂਸਲ ਬਿੱਟਾ ਨੇ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆ ਆਖਿਆ ਕਿ ਸ਼੍ਰੀ ਰਾਮ ਲੀਲ੍ਹਾ ਕਮੇਟੀ ਦੇ ਮੈਂਬਰ ਹਰ ਸਾਲ ਭਗਵਾਨ ਰਾਮ ਲੀਲ੍ਹਾ ਦਾ ਆਯੋਜਨ ਕਰ ਕੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਦੇ ਹਨ। ਉਥੇ ਕਲੱਬ ਵਿਖੇ ਕਈ ਨੌਜਵਾਨ ਕਲਾਕਾਰ ਬਣ ਕੇ ਹੋਰਨਾਂ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਹਨ। ਇਸ ਮੌਕੇ ਉਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਰੁਪਿੰਦਰ ਸੁਰਜਨ ਤੇ ਭਾਰਤ ਭੂਸ਼ਨ ਸੱਚਦੇਵਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਕਮੇਟੀ ਪ੍ਰਧਾਨ ਅਜੈ ਸਿੰਗਲਾ ਤੇ ਕਮੇਟੀ ਮੈਂਬਰਾ ਵੱਲੋ ਮੁੱਖ ਮਹਿਮਾਨ ਰਵਿੰਦਰ ਕੁਮਾਰ ਰਿੰਕੂ ਤੇ ਪਵਨ ਬਾਂਸਲ ਬਿੱਟਾ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨ ਕੀਤਾ ਤੇ ਉਨ੍ਹਾਂ ਦਾ ਸ਼੍ਰੀ ਰਾਮ ਲੀਲ੍ਹਾ ਮੰਚ ਤੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਮਨੋਜ ਕੁਮਾਰ ਭੰਡਾਰੀ, ਬਲਰਾਮ ਚਾਵਲਾ,ਸ਼ਾਮ ਗੌਤਮ, ਅਮਿਤ ਪਰਾਸ਼ਰ,ਕਮਲ ਕ੍ਰਿਸ਼ਨ ਭੰਡਾਰੀ,ਨਰਵੀਰ ਧੀਮਾਨ ਜੋਨੀ, ਕਮਲ ਕ੍ਰਿਸ਼ਨ ਬਾਂਡਾ,ਪਰਵੀਨ ਕਪਿਲ,ਹਰੀਸ਼ ਕੁਮਾਰ ਥਰੇਜਾ ਜਸਵਿੰਦਰ ਕੁਮਾਰ ਬਬਲੂ, ਰੋਹਿਤ ਕਨੌਜੀਆ,ਚੰਨਪ੍ਰੀਤ ਪਣੇਸਰ, ਕੁਲਦੀਪ ਕਿਪੀ, ਗੁਰਵਿੰਦਰ ਸਿੰਘ ਮਿੰਟੂ,ਰਜਿੰਦਰ ਭਨੋਟ,ਪ੍ਰੀਤਮ ਰਬੜ,ਰਵਿੰਦਰ ਕੁਮਾਰ ਰੰਮੀ, ਭਾਰਤ ਭੂਸ਼ਨ ਸ਼ਰਮਾ ਭਰਤੀ, ਪਰਵੀਨ ਭਾਟੀਆ,ਕਰਨ ਪਨੇਸਰ,ਵਿਸ਼ਾਲ ਸ਼ੁੱਕਲਾ,ਯੋਗੇਸ਼ ਸਿੰਗਲਾ, ਪੁਨੀਤ ਬਾਂਸਲ,ਦਾਨਿਸ਼ ਚੌਹਾਨ,ਅਸ਼ੌਕ ਕੁਮਾਰ,ਜਤਿਨ ਪਰਾਸ਼ਰ, ਪੁਨੀਤ ਚਾਵਲਾ,ਅਤੁਲ ਸ਼ਰਮਾ,ਅਕਸ਼ੈ ਧੀਮਾਨ,ਨਵਜੋਤ ਪਨੇਸਰ,ਨਿਯਮ ਭੰਡਾਰੀ,ਤੁਸ਼ਾਰ ਗੁਲਾਟੀ,ਰਿੰਕੂ ਬਾਜਵਾ,ਅੰਮ੍ਰਿਤ ਬਾਜਵਾ, ਹਿਤੇਸ਼ ਸ਼ਰਮਾ, ਗੁਲਸ਼ਨ ਕੁਮਾਰ,ਅਮਨ ਚਾਵਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *