ਨਜਾਇਜ਼ ਰੇਹੜੀਆਂ ਹਟਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਫ਼ਤਹਿਗੜ ਸਾਹਿਬ: ਸ਼ਹਿਰ ਸਰਹਿੰਦ ਵਿਸ਼ਵਰਕਮਾ ਚੌਂਕ ਨੇੜੇ ਟੈਂਪੂ ਯੂਨੀਅਨ ਰੋਡ ਵਿੱਖੇ ਸਬਜੀ ਵੇਚਣ ਵਾਲੇ ਪਰਵਾਸੀ ਭਾਈਚਾਰੇ ਵਲੋਂ ਨਜਾਇਜ ਤੌਰ ਤੇ ਸੜਕ ਦੇ ਦੋਵੇਂ ਪਾਸੇ ਫ਼ੱਲਾ ਅਤੇ ਸਬਜੀ ਦੀਆਂ ਰੇਹੜੀਆਂ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਸਰਹਿੰਦ ਦੇ ਸਮਾਜ ਸੇਵੀਆਂ ਵੱਲੋ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਸਬੰਧਤ ਮਹਿਕਮਾ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ ਤਾਂ ਸਮਾਜ ਸੇਵੀਆਂ ਵੱਲੋਂ ਨਜਾਇਜ਼ ਰੇਹੜੀਆਂ ਹਟਾਉਣ ਸਬੰਧੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੂੰ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਦੀਪ ਕੁਮਾਰ ਭੱਲਮਾਜਰਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵਿਸ਼ਵਕਰਮਾ ਚੌਕ ਸਰਹਿੰਦ ਨੇੜੇ ਟੈਂਪੂ ਯੂਨੀਅਨ ਰੋਡ ਤੇ ਸੜਕ ਦੇ ਕਿਨਾਰੇ ਦੋਵੇਂ ਪਾਸੇ ਫਲਾਂ ਅਤੇ ਸਬਜੀ ਦੀਆਂ ਰੇਹੜੀਆਂ ਨਜਾਇਜ਼ ਤੋਰ ਤੇ ਪਰਵਾਸੀਆਂ ਵੱਲੋਂ ਲਗਾਈਆਂ ਜਾ ਰਹੀਆਂ ਹਨ। ਇਸ ਸਮੱਸਿਆ ਸਬੰਧੀ ਕਈ ਵਾਰੀ ਸਬੰਧਤ ਮਹਿਕਮੇ ਨੂੰ ਬੇਨਤੀਆਂ ਵੀ ਕੀਤੀਆਂ ਗਈਆਂ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵੀਡੀਓ ਪਾਕੇ ਅਤੇ ਅਖਬਾਰਾਂ ਵਿੱਚ ਖਬਰਾਂ ਰਾਹੀਂ ਵੀ ਜਾਣੂੰ ਕਰਵਾਇਆ ਗਿਆ। ਉਨਾਂ ਨੇ ਕਿਹਾ ਕਿ ਜਦੋਂ ਇਸ ਸਮੱਸਿਆ ਦਾ ਹੱਲ ਨਾ ਹੁੰਦਿਆਂ ਦੇਖਿਆਂ ਤਾਂ ਇਸ ਸਬੰਧੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੂੰ ਆਪਣੇ ਸਮਾਜ ਸੇਵੀ ਸਾਥੀਆਂ ਸਮੇਤ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਦਿੱਤਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਮਾਜ ਸੇਵੀਆਂ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਛੇਤੀ ਹੀ ਕੀਤਾ ਜਾਵੇਗਾ।ਇਸ ਮੌਕੇ ਨਵਦੀਪ ਸਿੰਘ, ਭਿੰਦਰ ਮਾਨ, ਮਲਕੀਤ ਸਿੰਘ ਅੰਬੇਮਾਜਰਾ, ਰਣਦੀਪ ਸਿੰਘ ਸੋਢੀ, ਯਸ਼ ਧੀਮਾਨ, ਬਲਵੀਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਲੇਰ ਮੌਜੂਦ ਸਨ।

Leave a Reply

Your email address will not be published. Required fields are marked *