ਡਾ. ਅਮਰ ਸਿੰਘ ਦੀ ਜਿੱਤ ਯਕੀਨੀ- ਨਾਗਰਾ, ਸਿਕੰਦਰ, ਬੌਬੀ

ਸਰਹਿੰਦ (ਰੂਪ ਨਰੇਸ਼/ਥਾਪਰ):

 

ਸਰਹਿੰਦ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਇਹ ਗੱਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ ਸਿਕੰਦਰ ਸਿੰਘ ਤੇ ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਹਮਾਯੂੰਪੁਰ, ਸਰਹਿੰਦ ਮੰਡੀ, ਬ੍ਰਾਹਮਣ ਮਾਜਰਾ ਵਿਖੇ ਨੁੱਕੜ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ।

ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਨੀਤੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਡੂੰਘੀ ਸੱਟ ਮਾਰੀ ਹੈ ਕਿਉਕਿ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਖ਼ਤਮ ਕੀਤਾ ਹੈ।ਉਹਨਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਤੇ ਦੋ ਸਾਲ ਦੇ ਅਪਣੇ ਕਾਰਜਕਾਲ ਵਿਚ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦਾ ਕੋਈ ਕੰਮ ਨਹੀਂ ਕੀਤਾ।

 

ਇਸ ਮੌਕੇ ਸਾਧੂ ਰਾਮ ਭੱਟਮਾਜਰਾ,ਪਰਵੀਨ ਕੁਮਾਰੀ ਕੌਂਸਲਰ, ਅੰਮ੍ਰਿਤਪਾਲ ਜੱਗੀ,ਅਨਿਲ ਗੁਪਤਾ, ਡਾ ਸ਼ੈਲੀ, ਗੁਰਪ੍ਰੀਤ ਲਾਲੀ ,ਸੁਨੀਲ ਪੁਰੀ, ਸੈਫ ਅਹਿਮਦ, ਅਮਰਦੀਪ ਸਿੰਘ ,ਮੁਕੇਸ਼ ਸੂਦ, ਮਨਦੀਪ ਸਿੰਗਲਾ ,ਨਰਿੰਦਰ ਕੁਮਾਰ ਪ੍ਰਿੰਸ ,ਹਾਜੀ ਬਾਬਾ ਤੇ ਹੋਰ ਵੀ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ