ਸਲੇਮਪੁਰ ਦੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਕੀਤਾ ਫੈਸਲਾ ਅਤੇ ਵਿਰੋਧੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ

ਫਤਿਹਗੜ ਸਾਹਿਬ 24 ਅਕਤੂਬਰ (ਰੂਪ ਨਰੇਸ਼):
ਪਿੰਡ ਸਲੇਮਪੁਰ ਦੇ ਗੁਰਪ੍ਰੀਤ ਸਿੰਘ ਧੰਨਾ,ਕਮਲਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੌਜਵਾਨ ਜਿਨਾਂ ਬਾਰੇ ਹਲਕੇ ਦੇ ਸਾਬਕਾ ਵਿਧਾਇਕ ਦੇ ਫੇਸਬੁਕ ਪੇਜ ਤੇ ਇਹ ਲਿਖ ਕੇ ਪਾਇਆ ਗਿਆ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ, ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਸਾਬਕਾ ਵਿਧਾਇਕ ਦੀ ਮੀਟਿੰਗ ਵਿੱਚ ਗਏ ਸਨ ਉਹਨਾਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਨਹੀਂ ਸੀ। ਪਰੰਤੂ ਉੱਥੇ ਪਹੁੰਚਦੇ ਪਹੁੰਚਦਿਆਂ ਹੀ ਉਹਨਾਂ ਦੀਆਂ ਫੋਟੋਆਂ ਫੇਸਬੁਕ ਪੇਜ ਤੇ ਪਾ ਦਿੱਤੀਆਂ ਕਿ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਉਹਨਾਂ ਨੌਜਵਾਨਾਂ ਨੇ ਅੱਜ ਮੁੜ ਹਲਕਾ ਫਤਿਹਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਤੋਂ ਸਿਰੋਪਾਓ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿਣ ਦਾ ਭਰੋਸਾ ਦਿੱਤਾ। ਉਹਨਾਂ ਨੌਜਵਾਨਾਂ ਨੇ ਕਿਹਾ ਕਿ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਇੱਕ ਇਮਾਨਦਾਰ ਸ਼ਖਸ਼ੀਅਤ ਦੇ ਮਾਲਕ ਹਨ ਜਿਨਾਂ ਨੇ ਹਮੇਸ਼ਾ ਹੀ ਆਪਣੇ ਇਲਾਕੇ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦਾ ਸਾਥ ਦੇਣਾ ਉਹਨਾਂ ਦਾ ਆਪਣਾ ਫੈਸਲਾ ਹੈ ਅਤੇ ਉਹ ਆਪਣੇ ਇਸ ਫੈਸਲੇ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਡੋਰ ਟੂ ਡੋਰ ਮੁਹਿੰਮ ਅਧੀਨ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਲੋਕ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਨੂੰ ਮਿਲ ਰਹੀ ਮਜਬੂਤੀ ਤੋਂ ਵਿਰੋਧੀ ਘਬਰਾ ਗਏ ਹਨ। ਉਹਨਾਂ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਨੌਜਵਾਨਾਂ ਦੀਆਂ ਫੋਟੋਆਂ ਆਪਣੇ ਫੇਸਬੁੱਕ ਪੇਜ ਤੇ ਪਾ ਕੇ ਘਟੀਆ ਰਾਜਨੀਤੀ ਦਾ ਸਬੂਤ ਦਿੱਤਾ ਗਿਆ ਹੈ ਕਿਉਂਕਿ ਉਹ ਨੌਜਵਾਨ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ। ਸ. ਭੁੱਟਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਅਤੇ ਸਰਕਾਰ ਬਣਨ ਉਪਰੰਤ ਸੂਬੇ ਅੰਦਰ ਵਿਕਾਸ ਦੀ ਹਨੇਰੀ ਚਲੇਗੀ। ਇਹ ਵੀ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਕਾਸ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਹਲਕੇ ਦਾ ਵਿਕਾਸ ਕਰਕੇ ਇਸ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।
ਇਸ ਮੌਕੇ ਵੀਰਬਲਜੋਤ ਸਿੰਘ ਸਲੇਮਪੁਰ ,ਸੱਤੀ ਸਲੇਮਪੁਰ,ਹਰਦੀਪ ਸਿੰਘ ਸਲੇਮਪੁਰ ,ਜਗਦੀਪ ਸਿੰਘ ਸਲੇਮਪੁਰ ,ਪਰਮਜੀਤ ਕੌਰ ਸਲੇਮਪੁਰ ,ਕਮਲਾ ਕੌਰ ਸਲੇਮਪੁਰ,ਗੁਰਪ੍ਰੀਤ ਸਿੰਘ ਪੰਜੋਲੀ,ਹਰਜੀਤ ਸਿੰਘ ਦਾਦੂਮਾਜਰਾ ਸਰਕਲ ਪ੍ਰਧਾਨ,ਸੁਰਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।
