ਮਨਪ੍ਰੀਤ ਸਿੰਘ ਹੈਪੀ ਨੇ 15 ਵਿਅਕਤੀਆਂ ਨੂੰ ਪੈਨਸ਼ਨ ਦੇ ਮਨਜ਼ੂਰੀ ਪੱਤਰ ਵੰਡੇ

ਬੱਸੀ ਪਠਾਣਾਂ (ਉਦੇ ਧੀਮਾਨ )  ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 13 ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਨਾਲ ਆਪਣਾਂ ਅਤੇ ਆਪਣੀ ਪਾਰਟੀ ਦਾ ਨਾਮ ਉੱਚਾ ਕਰ ਰਹੇ ਨੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦੇ ਹੋਏ ਅੱਜ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪੰਗ ਪੈਨਸ਼ਨ ਦੇ 15 ਵਿਅਕਤੀਆਂ ਨੂੰ ਪੈਨਸ਼ਨ ਦੇ ਮਨਜ਼ੂਰੀ ਪੱਤਰ ਵੰਡੇ ਗਏ। ਬਜ਼ੁਰਗਾਂ ਵੱਲੋਂ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦੀ ਖ਼ੂਬ ਤਾਰੀਫ਼ ਕੀਤੀ ਗਈ ਉਨ੍ਹਾਂ ਕਿਹਾ ਕਿ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੱਲੋਂ ਉਨ੍ਹਾਂ ਦੇ ਫਾਰਮ ਉਨ੍ਹਾਂ ਦੇ ਘਰ ਆ ਕੇ ਭਰੇ ਜਾਂਦੇ ਹਨ ਹੁਣ ਤੱਕ ਅਸੀਂ ਇਸ ਤਰ੍ਹਾਂ ਦਾ ਕੋਈ ਕੌਂਸਲਰ ਨਹੀਂ ਦੇਖਿਆ ਜ਼ੋ ਲੋਕਾਂ ਦੇ ਘਰ ਘਰ ਜਾਕੇ ਫ਼ਾਰਮ ਭਰਦਾ ਹੈ ਉਨ੍ਹਾਂ ਪੈਨਸ਼ਨ ਲਗਵਾਉਣ ਲਈ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਮੈਂ ਕੌਂਸਲਰ ਸਿਰਫ ਨਾਮ ਲਈ ਨਹੀਂ ਬਣਿਆ ਹਾਂ ਜੇ ਮੈਨੂੰ ਲੋਕਾਂ ਨੇ ਮਾਣ ਵਕਸੀਆ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੀ ਵਾਰਡ ਦੇ ਹੀ ਨਹੀਂ ਆਪਣੇ ਪੂਰੇ ਸ਼ਹਿਰ ਦੇ ਹਰ ਇੱਕ ਵਿਅਕਤੀ ਦੇ ਨਾਲ ਖੜਾਂਗਾ। ਇਸ ਮੌਕੇ ਸਰਦਾਰ ਹਰਨੇਕ ਸਿੰਘ ਬਡਾਲੀ ਪੰਥਕ ਕਵੀ ਸ਼੍ਰੋਮਣੀ ਅਕਾਲੀ ਦਲ,ਅਨੀਲ ਕੁਮਾਰ ਗੋਲਡੀ, ਹਰਭਜਨ ਸਿੰਘ ਖੇੜੀ , ਨਿਰਮਲ ਸਿੰਘ, ਨਾਜ਼ਰੀ ਮਹੁੰਮਦ,ਹਰਜੀਤ ਕੌਰ, ਹਰਦੀਪ ਕੌਰ, ਗੁਰਮੀਤ ਕੌਰ,ਲਾਜ ਚਾਵਲਾ,ਪੂਜਾ ਰਾਣੀ, ਨੀਨਾ ਰਾਣੀ,ਆਦਿ ਮੌਜੂਦ ਸਨ |

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ