ਭੁੱਟਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੀ ਹੋਰ ਮਜਬੂਤੀ

ਭੁੱਟਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੀ ਹੋਰ ਮਜਬੂਤੀ

ਸੁਖਜਿੰਦਰ ਸਿੰਘ ਮੱਠੀ ਨੂੰ ਸਰਕਲ ਮੰਡੋਫਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

ਫਤਹਿਗੜ੍ਹ ਸਾਹਿਬ, 24 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਪਾਰਟੀ ਨੂੰ ਹਰੇਕ ਦਿਨ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਹੋਰ ਮਜਬੂਤ ਹੁੰਦੀ ਜਾ ਰਹੀ ਹੈ।ਸ. ਭੁੱਟਾ ਵੱਲੋਂ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਤਹਿਤ ਅੱਜ ਸਰਕਲ ਮੰਡੋਫਲ ਦੀ ਮੀਟਿੰਗ ਸਾਬਕਾ ਸਰਪੰਚ ਨਵਰੀਤ ਸਿੰਘ ਦੀ ਦੇਖ ਰੇਖ ਹੇਠ ਕੋਟਲਾ ਭਾਈਕਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਥੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਉਥੇ ਹੀ ਸੁਖਜਿੰਦਰ ਸਿੰਘ ਮੱਠੀ ਨੂੰ ਸਰਕਲ ਮੰਡੋਫਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ ਸਨਮਾਨ ਦਿੱਤਾ ਹੈ ਅਤੇ ਪਾਰਟੀ ਦੀ ਮਜਬੂਤੀ ਵਿੱਚ ਯੋਗਦਾਨ ਪਾਉਣ ਵਾਲੇ ਵਰਕਰਾਂ ਨੂੰ ਪਾਰਟੀ ਵਿੱਚ ਅਹੁਦੇ ਦੇ ਕੇ ਸਨਮਾਨਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੂਥ ਪੱਧਰ ਤੱਕ ਮਜਬੂਤ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਸਰਬ ਸਾਂਝੀ ਪਾਰਟੀ ਹੈ ਜਿਸ ਵਿੱਚ ਹਰ ਵਰਗ ਦੇ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ।ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਹਲਕਾ ਇੰਚਾਰਜ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਵਿੱਚੋਂ ਉੱਤਰ ਚੁੱਕੀ ਹੈ ਕਿਉਂਕਿ ਇਸ ਪਾਰਟੀ ਦੇ ਆਗੂ ਰੋਜਾਨਾ ਨਵੇਂ ਨਵੇਂ ਕਾਰੇ ਕਰਕੇ ਸੁਰਖੀਆਂ ਵਿੱਚ ਛਾਈ ਰਹਿੰਦੇ ਹਨ ਅਤੇ ਉਹਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਹੁਣ ਪੰਜਾਬੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਜੁੜ ਰਹੇ ਹਨ ਜਿਸ ਸਦਕਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ।ਇਸ ਮੌਕੇ ਕੇਸਰ ਸਿੰਘ ਰੰਧਾਵਾ,ਡਾਕਟਰ ਸੁਖਵੰਤ ਸਿੰਘ ਧੀਰਪੁਰ,ਜਥੇਦਾਰ ਅਮਰੀਕ ਸਿੰਘ ਰੰਧਾਵਾ,ਜਗਦੀਪ ਸਿੰਘ ਧੀਰਪੁਰ,ਜਸਵੰਤ ਸਿੰਘ ਮੰਡੋਫਲ,ਸੱਜਣ ਸਿੰਘ ਅਨਾਇਤਪੁਰਾ,ਬਲਜਿੰਦਰ ਸਿੰਘ ਧੀਰਪੁਰ,ਗੁਰਜੀਤ ਸਿੰਘ ਧੀਰਪੁਰ,ਹਰਪ੍ਰੀਤ ਸਿੰਘ ਭੈਰੋਪੁਰ,ਮਨਪ੍ਰੀਤ ਸਿੰਘ ਭੈਰੋਪੁਰ,ਗੁਰਪ੍ਰੀਤ ਸਿੰਘ ਸੈਣੀ ਮਾਜਰਾ,ਹਰਜਿੰਦਰ ਸਿੰਘ ਸਾਬਕਾ ਸਰਪੰਚ ਸੱਦੋ ਮਾਜਰਾ,ਗੁਰਜੀਤ ਸਿੰਘ ਰਸੀਦਪੁਰ,ਨਿਰਮਲ ਸਿੰਘ ਮੱਠੀ,ਮਨਜੀਤ ਸਿੰਘ ਸ਼ਮਸ਼ੇਰ ਨਗਰ,ਕੇਸਰ ਸਿੰਘ ਅਨਾਇਤਪੁਰ,ਭੁਪਿੰਦਰ ਸਿੰਘ ਅਨਾਇਤਪੁਰਾ,ਕਰਨਵੀਰ ਸਿੰਘ ਮੰਡੋਫਲ,ਹਰਮਨ ਸਿੰਘ ਕੋਟਲਾ ਭਾਈਕਾ,ਸੁਰਿੰਦਰ ਸਿੰਘ ਕੋਟਲਾ ਭਾਈਕਾ,ਜਸਪਿੰਦਰ ਸਿੰਘ ਕੋਟਲਾ ਭਾਈਕਾ,ਜਸਪਾਲ ਸਿੰਘ ਕੋਟਲਾ ਭਾਈਕਾ,ਸੁਖਵਿੰਦਰ ਸਿੰਘ ਕੋਟਲਾ ਭਾਈਕਾ,ਨਵਜੋਤ ਸਿੰਘ ਕੋਟਲਾ ਭਾਈਕਾ,ਕੁਲਦੀਪ ਸਿੰਘ ਮੰਡੋਫਲ,ਗੁਰਧਿਆਨ ਸਿੰਘ,ਬਿਕਰਮਜੀਤ ਸਿੰਘ ਧੀਰਪੁਰ,ਮਨਜੀਤ ਸਿੰਘ ਮਾਨ ਵਾਈਸ ਪ੍ਰਧਾਨ ਐਸ.ਸੀ ਵਿੰਗ ਸੁਖਵਿੰਦਰ ਸਿੰਘ ਸਰਹਿੰਦ ਨੇ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।

——————————
This news is auto published from an agency/source and may be published as received.

Leave a Reply

Your email address will not be published. Required fields are marked *