ਆੜਤੀਆਂ ਵੱਲੋਂ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਦਾ ਸਨਮਾਨ

ਕਮਿਸ਼ਨ ਢਾਈ ਫੀਸਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ- ਸਿੰਗਲਾ

ਪੱਤਰ ਪ੍ਰੇਰਕ, ਬਸੀ ਪਠਾਣਾਂ- ਅਨਾਜ ਮੰਡੀ ਕਲੋੜ ਵਿਖੇ ਆੜਤੀਆਂ

ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਦੀ ਨੰਦਪੁਰ ਕਲੌੜ ਸ਼ਾਖਾ ਵਲੋਂ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਆੜਤੀਆਂ ਦੀ ਕਮੀਸ਼ਨ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਵਿਚ ਵੱਡਮੁੱਲਾ ਹਿੱਸਾ ਪਾਉਣ ਲਈ ਕਲੌੜ ਮੰਡੀ ਦੇ ਪ੍ਰਧਾਨ ਰਣਜੀਤ ਸਿੰਘ ਸੋਮਲ, ਅੰਮ੍ਰਿਤਪਾਲ ਸਿੰਘ ਗਿੱਲ, ਬਲਜੀਤ ਸਿੰਘ ਲੂਲੋਂ, ਬੇਦ ਪ੍ਰਕਾਸ਼, ਬਲਤੇਜ ਸਿੰਘ ਵਲੋਂ ਰਾਜੇਸ਼ ਸਿੰਗਲਾ ਦਾ ਸਨਮਾਨ ਕੀਤਾ ਗਿਆ। ਰਾਜੇਸ਼ ਸਿੰਗਲਾ ਨੇ ਸਮੂਹ ਆੜਤੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਆੜਤੀਆਂ ਵੱਲੋਂ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਕਮਿਸ਼ਨ ਢਾਈ ਫੀਸਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਹੁਣ ਕੇਂਦਰ ਵੱਲੋਂ ਕਣਕ ਦੇ ਭਾਅ ਵਿੱਚ ਪ੍ਰਤੀ ਕੁਇੰਟਲ 4 ਰੁਪਏ 75 ਪੈਸੇ ਦਾ ਵਾਧਾ ਕਰਕੇ 50 ਰੁਪਏ 75 ਪੈਸੇ ਕੀਤਾ ਗਿਆ ਹੈ। ਇਸ ਦੇ ਇਲਾਵਾ ਜੀਰੀ ਦੇ ਭਾਵ ਵਿੱਚ ਵੀ ਚਾਰ ਰੁਪਏ 73 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਹੁਣ ਆੜਤੀਆਂ ਨੂੰ ਜੀਰੀ ਤੇ 50 ਰੁਪਏ 61 ਪੈਸੇ ਪ੍ਰਤੀ ਕੁਇੰਟਲ ਕਮਿਸ਼ਨ ਮਿਲੇਗਾ। ਇਸ ਮੌਕੇ ਰਾਜੇਸ਼ ਸਿੰਗਲਾ ਤੇ ਹੋਰ ਮੌਜੂਦ ਆੜਤੀਆਂ ਨੇ ਉਚੇਚੇ ਤੌਰ ਤੇ ਸੰਘਰਸ਼ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਵਿਜੇ ਕਾਲੜਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਜੇ ਕਾਲੜਾ ਦੀ ਰਹਿਨੁਮਾਈ ਵਿੱਚ ਹੀ ਆੜਤੀਆਂ ਨੂੰ ਇਹ ਕਾਮਯਾਬੀ ਮਿਲੀ ਹੈ। ਉਹਨਾਂ ਭਰੋਸਾ ਦਵਾਇਆ ਕਿ ਉਹ ਆੜਤੀਆਂ ਦੀਆਂ ਸਮੱਸਿਆਵਾਂ ਵਾਂ ਹੱਲ ਕਰਵਾਉਣ ਵਿਚ ਕੋਈ ਕਸਰ ਨਹੀਂ ਰਹਿਣ ਦੇਣਗੇ ਅਤੇ ਜਦੋਂ ਤੱਕ ਕਮਿਸ਼ਨ ਢਾਈ ਫੀਸਦ ਨਹੀਂ ਹੋ ਜਾਂਦਾ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਜੀਵਨ ਸਿੰਘ, ਬਰਿੰਦਰ ਕੁਮਾਰ, ਹਰਚੰਦ ਸਿੰਘ, ਨਰਿੰਦਰ ਸਿੰਘ, ਗੁਰਜੀਵਨ ਸਿੰਘ, ਰਣਧੀਰ ਸਿੰਘ, ਸਤਿੰਦਰਜੀਤ ਸਿੰਘ ਚਹਿਲ, ਗੁਰਵਿੰਦਰ ਸਿੰਘ, ਗੌਰਵ ਗੁਪਤਾ, ਕੁਲਵਿੰਦਰ ਸਿੰਘ, ਰਜੀਵ ਸਿੰਗਲਾ ਆਦਿ ਹਾਜ਼ਰ ਸਨ। To View your News Article Click on the Link Above

——————————
This news is auto published from an agency/source and may be published as received.

Leave a Reply

Your email address will not be published. Required fields are marked *