
ਸਰਹਿੰਦ 18 ਮਾਰਚ ਥਾਪਰ):
ਫਿਜਿਓਥਰੈਪੀ ਇਕ ਅਜਿਹੀ ਵਿਧੀ ਹੈ ਜਿਸ ਰਾਹੀ ਆਪਣੇ ਸਰੀਰ ਨੂੰ ਬਿਨਾ ਦਵਾਈਆਂ ਤੋਂ ਤੰਦਰੁਸਤ ਰੱਖ ਸਕਦੇ ਹਾਂ। ਇਹ ਗੱਲ ਡਾ. ਪੰਕਜਪ੍ਰੀਤ ਸਿੰਘ ਡੀਨ ਫਿਜਿਓਥਰੈਪੀ ਵਿਭਾਗ ਤੇ ਡਾ. ਸੁਪ੍ਰੀਤ ਬਿੰਦਰਾ ਐਚ ਓ ਡੀ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਨੇ ਮਰੀਜਾਂ ਦੇ ਚੈੱਕਅਪ ਲਈ ਲਗਾਏ ਕੈਂਪ ਵਿੱਚ ਸੰਬੋਧਨ ਦੌਰਾਨ ਕਹੀ। ਉਹਨਾਂ ਕਿਹਾ ਕਿ ਫਿਜਿਓਥਰੈਪੀ ਬਹੁਤ ਹੀ ਲਾਭਦਾਇਕ ਹੈ ਤੇ ਲੋਕ ਦੇਸ਼ ਦੇ ਸਾਰੇ ਹਿੱਸਿਆਂ ਵਿੱਚੋਂ ਇੱਥੇ ਇਲਾਜ ਕਰਵਾਉਣ ਆ ਰਹੇ ਹਨ।ਉਹਨਾਂ ਕਿਹਾ ਕਿ ਵਿਭਾਗ ਵਲੋਂ ਗੋਡੇ, ਗਰਦਨ, ਮੋਢੇਕ, ਵਿਸ਼ੇਸ਼ ਲੋੜਾ ਵਾਲੇ ਬੱਚੇ, ਸਰਵਾਈਕਲ, ਨਰਵਸ ਸਿਸਟਮ, ਰੀੜ ਦੀ ਹੱਡੀ ਅਤੇ ਦੁਰਘਟਨਾਵਾਂ ਵਿੱਚ ਜਖਮੀ ਹੋਏ ਮਰੀਜਾ ਦਾ ਤਸੱਲੀਬਖਸ਼ ਇਲਾਜ ਕੀਤਾ ਜਾਂਦਾ ਹੈ। ਊਨਾ ਕਿਹਾ ਕਿ ਮਰੀਜਾਂ ਦੀ ਰੋਜਾਨਾ ਓ.ਪੀ.ਡੀ 200 ਮਰੀਜ਼ਾਂ ਤੋ ਉਪਰ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋ ਆ ਕੇ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।
