ਦੇਸ਼ ਭਗਤ ਯੂਨੀਵਰਸਿਟੀ ਵਿੱਚ ਮਹਾਰਾਜਾ ਰਣਜੀਤ ਸਿੰਘ ‘ਤੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ

ਮੰਡੀ ਗੋਬਿੰਦਗੜ੍ਹ, 15 ਮਾਰਚ (ਰੂਪ ਨਰੇਸ਼): ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟਡੀਜ਼ ਅਤੇ ਫੈਕਲਟੀ ਆਫ ਸੋਸ਼ਲ ਸਾਇੰਸਜ਼ ਐਂਡ ਲੈਂਗੂਏਜਜ਼ ਵੱਲੋਂ ਸਾਂਝੇ ਤੌਰ ‘ਤੇ “ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦਾ ਸਮਾਂ: ਇੱਕ ਨਵਾਂ ਵਿਸ਼ਲੇਸ਼ਣ” ਵਿਸ਼ੇ ‘ਤੇ ਇੱਕ ਦਿਨ ਦੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਸਿੱਧ ਇਤਿਹਾਸਕਾਰਾਂ, ਅਕਾਦਮਿਕ ਵਿਦਵਾਨਾਂ, ਖੋਜਕਾਰਾਂ ਅਤੇ ਸਕਾਲਰਾਂ ਨੇ ਹਿੱਸਾ ਲਿਆ।

ਇਸ ਸਮਾਗਮ ਵਿੱਚ ਚਾਂਸਲਰ ਡਾ. ਜੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਪ੍ਰੋ. ਹਰਸ਼ ਸਦਾਵਰਤੀ, ਪ੍ਰੋ-ਵਾਈਸ ਚਾਂਸਲਰ ਪ੍ਰੋ. ਅਮਰਜੀਤ ਸਿੰਘ, ਵਿਸ਼ੇਸ਼ ਮੁੱਖ ਮਹਿਮਾਨ ਪਦਮਸ਼੍ਰੀ ਪ੍ਰੋ. ਰਘੁਵੇਂਦਰ ਤਨਵਰ, ਮੁੱਖ ਮਹਿਮਾਨ ਸਰਦਾਰ ਹਰਪ੍ਰੀਤ ਸਿੰਘ ਸਾਹਨੀ (ਸੀਈਓ, ਪੀਟੀਸੀ ਨਿਊਜ਼) ਅਤੇ ਕੁੰਜੀਵਤ ਬੁਲਾਰੇ ਪ੍ਰੋ. ਹਰਜਿੰਦਰ ਸਿੰਘ ਦਿਲਗੀਰ ਦੀ ਹਾਜ਼ਰੀ ਨਾਲ ਸਮਾਗਮ ਸਸ਼ੋਭਤ ਹੋਇਆ। ਸੋਸ਼ਲ ਸਾਇੰਸਜ਼ ਐਂਡ ਲੈਂਗੂਏਜਜ਼ ਫੈਕਲਟੀ ਦੀ ਇੰਚਾਰਜ ਡਾ. ਰੇਨੂ ਸ਼ਰਮਾ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਕਾਨਫਰੰਸ ਦੇ ਡਾਇਰੈਕਟਰ ਪ੍ਰੋ. ਰਾਮ ਸਿੰਘ ਗੁਰਨਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਸ਼ਾਸਨ ਅਤੇ ਇਤਿਹਾਸਕ ਮਹੱਤਤਾ ਨੂੰ ਦੁਬਾਰਾ ਸਮਝਣ ਦੇ ਉਦੇਸ਼ ‘ਤੇ ਰੌਸ਼ਨੀ ਪਾਈ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ, ਨਿਆਂਪ੍ਰਬੰਧ ਸ਼ਾਸਨ ਅਤੇ ਧਾਰਮਿਕ ਸਾਂਝ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਏਕਤਾ, ਸਮਾਵੇਸ਼ਤਾ ਅਤੇ ਪ੍ਰਗਤੀਸ਼ੀਲ ਪ੍ਰਸ਼ਾਸਨ ਦਾ ਪ੍ਰਤੀਕ ਦੱਸਿਆ। ਪ੍ਰੋ. ਅਮਰਜੀਤ ਸਿੰਘ ਨੇ ਮਹਾਰਾਜਾ ਦੀ ਸੰਤੁਲਿਤ ਅਗਵਾਈ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਫੌਜੀ ਤਾਕਤ ਅਤੇ ਕੂਟਨੀਤਿਕ ਸਿਆਣਪ ਦਾ ਸੁੰਦਰ ਸੰਯੋਗ ਕੀਤਾ। ਪਦਮਸ਼੍ਰੀ ਪ੍ਰੋ. ਰਘੁਵੇਂਦਰ ਤਨਵਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਲੋਕਾਂ ਨਾਲ ਗਹਿਰਾ ਨਾਤਾ ਰੱਖਣ ਵਾਲੇ ਸ਼ਾਸਕ ਸਨ ਅਤੇ ਉਨ੍ਹਾਂ ਨੇ ਇੱਕ ਐਸਾ ਸਮਾਵੇਸ਼ੀ ਰਾਜ ਬਣਾਇਆ ਜਿੱਥੇ ਵੱਖ-ਵੱਖ ਕੌਮਾਂ ਦੇ ਲੋਕ ਇਕੱਠੇ ਹੋ ਕੇ ਸੇਵਾ ਕਰਦੇ ਸਨ। ਮੁੱਖ ਮਹਿਮਾਨ ਸਰਦਾਰ ਹਰਪ੍ਰੀਤ ਸਿੰਘ ਸਹਨੀ ਨੇ ਮਹਾਰਾਜਾ ਦੀ ਹਿੰਮਤ, ਦ੍ਰਿੜਤਾ ਅਤੇ ਨਿਡਰ ਅਗਵਾਈ ਨੂੰ ਉਭਾਰਿਆ ਜਿਸ ਨਾਲ ਇੱਕ ਸ਼ਕਤੀਸ਼ਾਲੀ ਸਮਰਾਜ ਦੀ ਸਥਾਪਨਾ ਹੋਈ।

ਕੁੰਜੀਵਤ ਭਾਸਣ ਦੇਣ ਵਾਲੇ ਬੁਲਾਰੇ ਪ੍ਰੋ. ਹਰਜਿੰਦਰ ਸਿੰਘ ਦਿਲਗੀਰ ਨੇ ਮਹਾਰਾਜਾ ਦੇ ਰਾਜਕਾਲ ਦੌਰਾਨ ਹੋਏ ਰਾਜਨੀਤਿਕ ਵਿਕਾਸ ਅਤੇ ਬ੍ਰਿਟਿਸ਼ ਪ੍ਰਭਾਵ ਦੇ ਫੈਲਾਅ ਦੇ ਖਿਲਾਫ ਉਨ੍ਹਾਂ ਦੀ ਰਣਨੀਤਿਕ ਮੁਕਾਬਲੇਬਾਜ਼ੀ ‘ਤੇ ਵਿਸਤ੍ਰਿਤ ਵਿਅਖਿਆਨ ਦਿੱਤਾ।

 

ਕਾਨਫਰੰਸ ਵਿੱਚ ਚਾਰ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਪ੍ਰਸ਼ਾਸਨ, ਕੂਟਨੀਤੀ, ਫੌਜੀ ਰਣਨੀਤੀ ਅਤੇ ਸਮਾਜਕ-ਸੰਸਕ੍ਰਿਤਿਕ ਯੋਗਦਾਨਾਂ ‘ਤੇ 62 ਖੋਜ ਪੇਪਰ ਪੇਸ਼ ਕੀਤੇ ਗਏ।ਸਮਾਪਤੀ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਸੁਖਦੇਵ ਸਿੰਘ ਸੋਹਲ ਨੇ ਸਮਾਪਤੀ ਭਾਸ਼ਣ ਦਿੱਤਾ, ਜਦਕਿ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕੀਤੀ। ਉਦਘਾਟਨੀ ਸੈਸ਼ਨ ਲਈ ਧੰਨਵਾਦ ਡਾ. ਸੁਰਜੀਤ ਕੌਰ ਪਥੇਜਾ ਨੇ ਕੀਤਾ ਅਤੇ ਸਮੂਹਿਕ ਧੰਨਵਾਦ ਪ੍ਰੋ. ਧਰਮਿੰਦਰ ਸਿੰਘ (ਕੋਆਰਡੀਨੇਟਰ, ਸੈਂਟਰ ਫਾਰ ਪੰਜਾਬੀ ਲੈਂਗਵੇਜ, ਫੋਕਲੋਰ ਐਂਡ ਕਲਚਰ) ਵੱਲੋਂ ਕੀਤਾ ਗਿਆ। ਕਾਨਫਰੰਸ ਦਾ ਸਮਾਪਨ ਅਰਥਪੂਰਨ ਅਕਾਦਮਿਕ ਚਰਚਾਵਾਂ ਅਤੇ ਇਤਿਹਾਸਕ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਨਾਲ ਹੋਇਆ।ਕੈਪਸ਼ਨ: ਕਾਨਫਰੰਸ ਦੌਰਾਨ ਡੀਬੀਯੂ ਦੇ ਚਾਂਸਲਰ ਡਾ. ਜੋਰਾ ਸਿੰਘ ਪੀਟੀਸੀ ਨਿਊਜ਼ ਦੇ ਸੀਈਓ ਸਰਦਾਰ ਹਰਪ੍ਰੀਤ ਸਿੰਘ ਸਾਹਨੀਦਾ ਸਨਮਾਨ ਕਰਦੇ ਹੋਏ।

——————————
This news is auto published from an agency/source and may be published as received.

Leave a Reply

Your email address will not be published. Required fields are marked *