ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦਾ ਸਨਮਾਨ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦਾ ਸਨਮਾਨ

ਫਤਹਿਗੜ ਸਾਹਿਬ,09 ਮਾਰਚ

ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਇਸ਼ਾਨ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਅਮਲੋਹ ਦੇ ਪਿੰਡ ਮਾਜਰੀ ਕਿਸਨੇ ਵਾਲੀ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜਲ੍ਹ ਉਤਸਵ ਅਧੀਨ ਜਲ੍ਹ ਅਰਪਣ ਦਿਵਸ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਉਨ੍ਹਾਂ ਦੱਸਿਆ ਕਿ ਸਰਕਾਰ ਦੇ ਜਲ੍ਹ ਸ਼ਕਤੀ ਮੰਤਰਾਲੇ ਵੱਲੋਂ ਓਮੇਸ਼ ਭਾਰਦਵਾਜ ਅਤੇ ਪਾਰਥ ਸਾਰਥੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਿਤ ਕੀਤੀ ਗਈ ਅਤੇ ਪਿੰਡ ਦੀ ਜਲ੍ਹ ਸਪਲਾਈ ਸਕੀਮ ਦਾ ਦੌਰਾ ਕਰਕੇ ਸੰਚਾਲਨ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਲਈ ਗਈ ਅਤੇ ਸਕੀਮ ਦੇ ਰੱਖ ਰਖਾਵ ਬਾਰੇ ਰਿਕਾਰਡ ਚੈਕ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਵੱਲੋਂ ਔਰਤ ਦਿਵਸ ਦੇ ਸਬੰਧ ਵਿੱਚ ਵਿਚ ਪੇਸ਼ ਕੀਤੇ ਗਏ ਅਤੇ ਪਾਣੀ ਦੀ ਸਾਂਭ ਸੰਭਾਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।

ਇਸ ਦੌਰਾਨ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਵਿੰਦਰ ਕੌਰ ਪੰਪ ਆਪਰੇਟਰ ਪਿੰਡ ਲਾਡਪੁਰ, ਸੁਰਿੰਦਰ ਕੌਰ ਅਤੇ ਸੰਧਿਆ ਰਾਣੀ ਵੇਸਟ ਕੁਲੈਕਟਰ ਪਿੰਡ ਗੰਢੂਆਂ ਕਲਾਂ ਸਰਬਜੀਤ ਕੌਰ ਸਰਪੰਚ ਮਾਜਰੀ ਕਿਸ਼ਨੇ ਵਾਲੀ, ਕਰਮਜੀਤ ਕੌਰ ਮੈਂਬਰ ਬਲਾਕ ਸੰਮਤੀ ਦਾ ਸਨਮਾਨ ਕੀਤਾ ਗਿਆ। ਸੁਖਦੀਪ ਸਿੰਘ ਸੀ ਡੀ ਐੱਸ ਵੱਲੋਂ ਪਾਣੀ ਦੀ ਮਹੱਤਤਾ ਅਤੇ ਸਾਂਭ ਸੰਭਾਲ ਬਾਰੇ ਸੁਨੇਹਾ ਦਿੰਦਾ ਗੀਤ ਪੇਸ਼ ਕੀਤਾ ਗਿਆ।

ਕਾਰਜਕਾਰੀ ਇੰਜੀਨੀਅਰ ਅਤੇ ਗਰਾਮ ਪੰਚਾਇਤ ਵੱਲੋਂ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਦੀਆਂ ਔਰਤਾਂ ਨੇ ਫੀਲਡ ਟੈਸਟ ਕਿੱਟ ਨਾਲ ਪਾਣੀ ਦੇ ਟੈਸਟ ਕਰਕੇ ਦਿਖਾਏ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਮੌਕੇ ਕਾਲਾ ਅਰੋੜਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਉਚੇਚੇ ਤੌਰ ਤੇ ਸ਼ਾਮਲ ਹੋਏ। ਮੰਡਲ ਦਫਤਰ ਵੱਲੋਂ ਉਪ ਮੰਡਲ ਇੰਜੀਨਿਅਰ ਦਰਸ਼ਨ ਸਿੰਘ, ਜੇਈ ਸ਼੍ਰੀ ਰੋਹੀ ਰਾਮ, ਜੇਈ ਸ਼੍ਰੀ ਪ੍ਰੇਮ ਸਿੰਘ, ਸੀ ਡੀ ਐੱਸ ਸੁਖਦੀਪ ਸਿੰਘ, ਆਈ ਈ ਸੀ ਕੇਵਲ ਕ੍ਰਿਸ਼ਨ ਸ਼ਰਮਾ, ਦਲਵਾਰਾ ਸਿੰਘ ਅਤੇ ਹਰਪ੍ਰੀਤ ਕੌਰ ਬੀ ਆਰ ਸੀ ਵੀ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *