ਕੁਇਜ਼ ਮੁਕਾਬਲਿਆਂ ਵਿਚ ਮਾਸ ਕਮਿਊਨੀਕੇਸ਼ਨ ਵਿਭਾਗ ਮੁਖੀ ਡਾ: ਰਾਕੇਸ਼ ਕੁਮਾਰ ਅਤੇ ਅਲਾਇਡ ਸਾਇੰਸਜ਼ ਵਿਚੋਂ ਨਵਜੀਤ ਕੌਰ ਜੇਤੂ ਰਹੇ
ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵੱਲੋਂ ਸਾਫ਼ਟ ਸਕਿੱਲ ਅਤੇ ਕਮਿਊਨੀਕੇਸ਼ਨ ਸਕਿੱਲ ‘ਤੇ ਫੈਕਲਟੀ ਡਿਵੈਲਪਮੈਂਟ ਸੈਸ਼ਨ ਦਾ ਆਯੋਜਨ ਕੀਤਾ। ਕੈਂਪਸ ਵਿਚ ਕਰਵਾਏ ਗਏ ਇਸ ਜਾਣਕਾਰੀ ਭਰਪੂਰ ਸੈਸ਼ਨ ਦੇ ਮੁੱਖ ਬੁਲਾਰੇ ਸ਼ੇਵੀਜ਼ ਇੰਗਲਿਸ਼ ਹੱਟ ਦੇ ਡਾਇਰੈਕਟਰ ਸ਼ੈਵੀ ਜੈਨ ਸਨ। ਸ਼ੈਵੀ ਜੈਨ
ਕੈਂਬਰਿਜ ਸੈਟੀਫੇਕਸ਼ਨ ਵੱਲੋਂ ਪ੍ਰਮਾਣਿਤ ਅਧਿਆਪਕ ਹਨ, ਜਿਨ੍ਹਾਂ ਨੂੰ ਸਿੱਖਿਆਂ ਦੇ ਯੋਗਦਾਨ ਲਈ ਯੋਗਦਾਨ ਲਈ ਨਿਰਵਾਣਾ ਅਤੇ ਏਸ਼ੀਅਨ ਕ੍ਰੇਨਜ਼ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ। ਆਪਣੇ ਸੈਸ਼ਨ ਵਿਚ, ਸ਼ੈਵੀ ਜੈਨ ਨੇ ਦੱਸਿਆ ਕਿ ਵਿਸ਼ਵ-ਵਿਆਪੀ ਸਿੱਖਿਆ ਦ੍ਰਿਸ਼ਟੀਕੋਣ ਤਕਨੀਕੀ ਤਰੱਕੀ, ਸਮਾਜਿਕ-ਆਰਥਿਕ ਤਬਦੀਲੀਆਂ ਅਤੇ ਖ਼ਾਸ ਤੌਰ ‘ਤੇ ਦੇਸ਼ ਦੀ ਸਮੁੱਚੀ ਵਿੱਦਿਅਕ ਨੀਤੀ ਵਿਚ ਤਬਦੀਲੀ ਸਮੇਤ ਵੱਖ-ਵੱਖ ਕਾਰਕਾਂ ਦੁਆਰਾ ਪ੍ਰਭਾਵਿਤ ਮਾਹੌਲ ਵਿਚ ਲਗਾਤਾਰ ਬਦਲਾਅ ਆ ਰਹੇ ਹਨ। ਜਿਨ੍ਹਾਂ ਨਾਲ ਲਗਾਤਾਰ ਅੱਪ ਟੂ ਡੇਟ ਰਹਿਣਾ ਸਮੇਂ ਦੀ ਮੰਗ ਹੈ।
ਸ਼ੈਵੀ ਜੈਨ ਅਨੁਸਾਰ ਨੌਜਵਾਨ ਦਿਮਾਗਾਂ ਨਾਲ ਜੁੜੇ ਰਹਿਣ ਅਤੇ ਸੰਬੰਧਿਤ ਰਹਿਣ ਲਈ ਅਪਗ੍ਰੇਡ ਕਰਨਾ ਮਹੱਤਵਪੂਰਨ ਹੈ। ਜਿਸ ਨਾਲ ਅੰਤਰ-ਵਿਅਕਤੀਗਤ ਹੁਨਰ, ਸਮਾਜਿਕ ਹੁਨਰ, ਸੰਚਾਰ ਹੁਨਰ, ਰਵੱਈਏ, ਅਤੇ ਟੀਮ ਵਰਕ ਅਤੇ ਲੀਡਰਸ਼ਿਪ ਯੋਗਤਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਹੁਨਰ ਨੂੰ ਮਾਪਣਾ ਵਧੇਰੇ ਮੁਸ਼ਕਲ ਹੁੰਦਾ ਹੈ, ਪਰ ਹੁਨਰਮੰਦ ਦਿਮਾਗ਼ ਕੈਰੀਅਰ ਅਤੇ ਤਰੱਕੀ ਹਾਸਿਲ ਕਰਦੇ ਹੋਏ ਕਿਸੇ ਵੀ ਸੰਸਥਾ ਲਈ ਬਹੁਤ ਕੀਮਤੀ ਹੁੰਦੇ ਹਨ। ਇਸ ਸੈਸ਼ਨ ਦੇ ਅਖੀਰ ਵਿਚ ਸੰਚਾਰ ਹੁਨਰ ਅਤੇ ਸਾਫ਼ਟ ਸਕਿੱਲਜ਼ ਦੇ ਵਿਸ਼ੇ ਤੇ ਫੈਕਲਟੀ ਵਿਚਕਾਰ ਇੱਕ ਮੁਕਾਬਲੇ ਦਾ ਆਯੋਜਨ ਕੀਤਾ। ਜਿਸ ਵਿਚ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਮੁੱਕੀ ਡਾ: ਰਾਕੇਸ਼ ਕੁਮਾਰ ਅਤੇ ਅਲਾਇਡ ਸਾਇੰਸਜ਼ ਵਿਭਾਗ ਦੇ ਨਵਜੀਤ ਕੌਰ ਨੇ ਬਰਾਬਰ ਅੰਕ ਪ੍ਰਾਪਤ ਕਰਕੇ ਪਹਿਲਾ ਇਨਾਮ ਜਿੱਤਿਆ।
ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਗੁਰਕੀਰਤ ਸਿੰਘ ਨੇ ਇਸ ਸਮੇਂ ਕਿਹਾ ਕਿ ਅਜੋਕੇ ਸਮੇਂ ਵਿਚ, ਪ੍ਰਭਾਵਸ਼ਾਲੀ ਸੰਚਾਰ ਹੁਨਰ ਵਿਕਸਿਤ ਕਰਨਾ ਬਹੁਤ ਮਹੱਤਵਪੂਰਨ ਅਤੇ ਲਾਜ਼ਮੀ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਸਮਰੱਥ ਬਣਾਉਣ ਲਈ ਫੈਕਲਟੀ ਨੂੰ ਪ੍ਰਭਾਵਸ਼ਾਲੀ ਸੰਚਾਰ ਹੁਨਰ ਦੀ ਸ਼ਕਤੀ ਦੀ ਲੋੜ ਹੁੰਦੀ ਹੈ। ਜਦ ਕਿ ਇਸ ਤਰਾਂ ਦੇ ਸੈਸ਼ਨ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਵਿਦਿਆਰਥੀਆਂ ਨੂੰ ਵੀ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਪ੍ਰੈਕਟੀਕਲ ਜ਼ਿੰਦਗੀ ਲਈ ਅੱਪ ਟੂ ਡੇਟ ਰੱਖਣ ਵਿਚ ਸਹਾਈ ਹੋ ਨਿੱਬੜਦੇ ਹਨ।