
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ:
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ 14 ਦਸੰਬਰ ਨੂੰ ਵੋਟ ਪਾਉਣ ਦੀ ਅਪੀਲ:
ਫ਼ਤਿਹਗੜ੍ਹ ਸਾਹਿਬ, 7 ਦਸੰਬਰ: ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਜਿਲ੍ਹਾ ਪ੍ਰੀਸ਼ਦ ਜੋਨ ਚਨਾਰਥਲ ਕਲਾਂ ਤੋਂ ਕੁਲਵੰਤ ਸਿੰਘ, ਮੂਲੇਪੁਰ ਤੋਂ ਰਣਜੀਤ ਕੌਰ ਪੰਡਰਾਲੀ, ਜੋਨ ਮਾਧੋਪੁਰ ਤੋਂ ਗੁਰਪ੍ਰੀਤ ਕੌਰ ਜੱਲਾ,ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਾਕ ਸੰਮਤੀ ਜੋਨ ਬਾਲਪੁਰ ਤੋਂ ਰਜਿੰਦਰ ਕੌਰ ਸਰਾਣਾ,ਜੋਨ ਚਨਾਰਥਲ ਕਲਾਂ ਤੋਂ ਗੁਰਵਿੰਦਰ ਸਿੰਘ ਗੁਰੀ, ਜੋਨ ਭਮਾਰਸੀ ਬੁਲੰਦ ਤੋਂ ਕਮਲਜੀਤ ਕੌਰ ਭੱਲਮਾਜਰਾ,ਜੋਨ ਭਮਾਰਸੀ ਜ਼ੇਰ ਤੋਂ ਵਰਿੰਦਰ ਸਿੰਘ ਭਮਾਰਸੀ ਦੇ ਹੱਕ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਉਣ ਵਾਲੀ 14 ਦਸੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪਿਛਲੇ ਚਾਰ ਪੰਜਾਬ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾ ਲਈ ਕੁੱਝ ਨਹੀਂ ਕੀਤਾ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬਦਲਾਅ ਦੀ ਉਮੀਦ ਨਾਲ ਬਣੀ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਜੀਵਨ ਵਿੱਚ ਕੋਈ ਵੀ ਸਾਰਥਕ ਬਦਲਾਅ ਨਹੀਂ ਕੀਤਾ। ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਸੀ ਪਰ ਅੱਜ ਹਰ ਖੇਤਰ ਵਿੱਚ ਨਾਕਾਮ ਰਹੇ ਹਨ — ਚਾਹੇ ਉਹ ਬੇਰੁਜ਼ਗਾਰੀ ਘਟਾਉਣ ਦਾ ਮਾਮਲਾ ਹੋਵੇ, ਖੇਤੀ ਸੰਕਟ, ਸਿਹਤ ਸਹੂਲਤਾਂ,ਕਾਨੂੰਨ-ਵਿਵਸਥਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਵਿਕਾਸ ਕਾਰਜ ਵਿੱਚ ਵੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਤੇ ਲੋਕ ਬੁਨਿਆਦੀ ਸੁਵਿਧਾਵਾਂ ਲਈ ਤਰਸ ਰਹੇ ਹਨ।
ਸ:ਨਾਗਰਾ ਨੇ ਦਾਅਵਾ ਕੀਤਾ ਕਿ ਸਿਰਫ ਕਾਂਗਰਸ ਪਾਰਟੀ ਹੀ ਪਿੰਡਾਂ ਦਾ ਅਸਲ ਵਿਕਾਸ ਕਰ ਸਕਦੀ ਹੈ ਅਤੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰ ਸਕਦੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਜਵਾਬ 14 ਦਸੰਬਰ ਨੂੰ ਵੋਟ ਪਾ ਕੇ ਦਿੱਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਗੁਰਮੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਨੋਨੀ,ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ,ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਸਾਬਕਾ ਸਰਪੰਚ ਧਰਮਿੰਦਰ ਸਿੰਘ ਨਬੀਪੁਰ,ਇੰਦਰਪਾਲ ਸਿੰਘ,ਗੁਰਪ੍ਰੀਤ ਸਿੰਘ ਬਾਵਾ,ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸੂ,ਪਰਮਜੀਤ ਸਿੰਘ ਠੇਕੇਦਾਰ, ਲਖਵਿੰਦਰ ਸਿੰਘ ਲੱਖੀ,ਗੁਰਸੇਵਕ ਸਿੰਘ ਸੋਨੀ,ਸਾਬਕਾ ਸਰਪੰਚ ਗੁਰਦੀਸ਼ ਸਿੰਘ ਚੀਮਾਂ,ਸਵਰਨਦੀਪ ਸਿੰਘ,ਮਾਸਟਰ ਕੁਲਵੰਤ ਸਿੰਘ,ਸਰਬਜੀਤ ਸਿੰਘ,ਮਨਿੰਦਰ ਸਿੰਘ,ਮਨਦੀਪ ਸਿੰਘ, ਅਵਤਾਰ ਸਿੰਘ,ਕੁਲਵਿੰਦਰ ਸਿੰਘ ਬਾਗੜ੍ਹੀਆਂ, ਰਣਬੀਰ ਸਿੰਘ ਹੈਪੀ,ਬਹਾਦਰ ਸਿੰਘ, ਹਰਵਿੰਦਰ ਸਿੰਘ ਲਟੋਰ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ,ਭੁਪਿੰਦਰ ਸਿੰਘ ਬਾਲਪੁਰ,ਅਰਜੁਨ ਸਿੰਘ, ਲਾਡੀ ਬਧੌਛੀ, ਲਖਵਿੰਦਰ ਸਿੰਘ ਲਾਡੀ,ਸਵੰਤ ਸਿੰਘ, ਸਾਹੀਲ ਖਾਨ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ,ਗੁਰਜੀਤ ਸਿੰਘ, ਤੀਰਥ ਸਿੰਘ ਸੌਢਾ,ਜਸਪਾਲ ਸਿੰਘ,ਮਨਵੀਰ ਸਿੰਘ ਸੌਢਾਂ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ, ਵਰਕਰ,ਸਾਬਕਾ ਸਰਪੰਚ, ਪੰਚ,ਸਾਬਕਾ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ,ਪਿੰਡਾਂ ਦੇ ਸਥਾਨਕ ਆਗੂ ਅਤੇ ਸਮਰਥਕ ਹਾਜ਼ਰ ਰਹੇ।
——————————
This news is auto published from an agency/source and may be published as received.
