
ਫਤਿਹਗੜ੍ਹ ਸਾਹਿਬ, ਥਾਪਰ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਲਾ ਉਤੱਸਵ ਮੁਕਾਬਲੇ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਸਰਹੰਦ ਮੰਡੀ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਵੱਖ-ਵੱਖ ਕਲਾਵਾਂ ਦੇ ਪ੍ਰਦਰਸ਼ਨ ਨਾਲ ਸਮਾਪਤ ਹੋਇਆ। ਪਹਿਲੇ ਦਿਨ ਦੇ ਇਨਾਮ ਵੰਡਣ ਦੀ ਰਸਮ ਡੀ ਈ ਓ ਸੈਕੰਡਰੀ ਸ੍ਰੀ ਸੁਸ਼ੀਲ ਨਾਥ ਅਤੇ ਡਿਪਟੀ ਡੀ ਈ ਓ ਦੀਦਾਰ ਸਿੰਘ ਮਾਂਗਟ ਅਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਅੱਦਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਉਹਨਾਂ ਦੇ ਸੰਸਕ੍ਰਿਤੀ ਨਾਲ ਜੋੜਦੇ ਹਨ। ਦੂਜੇ ਦਿਨ ਦੀ ਇਨਾਮ ਵੰਡਣ ਦੀ ਰਸਮ ਪ੍ਰਿੰਸੀਪਲ ਰਵਿੰਦਰ ਕੁਮਾਰ, ਸਟੇਟ ਐਵਾਰਡੀ ਨੌਰੰਗ ਸਿੰਘ, ਡਾ. ਨਰਿੰਦਰ ਸਿੰਘ ਬਾਵਾ ਅਤੇ ਰਾਜੇਸ਼ ਸਿੰਗਲਾ ਪ੍ਰੈਸ ਸਕੱਤਰ ਆੜਤੀ ਐਸੋਸੀਏਸਨ ਪੰਜਾਬ ਨੇ ਸਾਂਝੇ ਤੌਰ ਤੇ ਅੱਦਾ ਕੀਤੀ। ਜਿਲ੍ਹਾ ਕਲਾ ਉਤੱਸਵ ਮੁਕਾਬਲਿਆ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਸ੍ਰੀਮਤੀ ਰੂਪਪ੍ਰੀਤ ਕੋਰ ਨੇ ਦੱਸਿਆ ਕਿ ਵਿਜੂਯਲ ਕਲਾ ਵਿੱਚ ਜੀਪੀਐਸ ਮੰਡੀ ਗੋਬਿੰਦਗੜ੍ਹ, ਸ.ਸ. ਸ. ਸ. ਸਕੂਲ ਨੋਗਾਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸੋਲੋ ਕਲਾਸਿਕ ਅਤੇ ਡਾਂਸ ਵਿੱਚ ਜੀ.ਪੀ.ਐਸ ਮੰਡੀ ਗੋਬਿੰਦਗੜ੍ਹ ਨੇ ਪਹਿਲਾ, ਕਹਾਣੀ ਵੰਨਗੀ ਵਿੱਚ ਸਰਕਾਰੀ ਕੰਨਿਆ ਸ. ਸ. ਸ. ਸ. ਮੰਡੀ ਗੋਬਿੰਦਗੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਵੋਕਲ ਮਿਊਜਿਕ ਸੋਲੋ ਵਿੱਚ ਓ ਪੀ ਬਾਸਲ, ਵੋਕਲ ਮਿਊਜਿਕ ਗਰੁੱਪ ਵਿੱਚ ਸ. ਸ. ਸ. ਸ. ਚੁੰਨੀ ਕਲਾਂ, ਇੰਸਟਰੂਮੈਂਟ ਮਿਊਜਿਕ ਸੋਲੋ ਵਿੱਚ ਸ.ਸ. ਸ. ਸ. ਸੰਗਤਪੁਰਾ ਸੋਢੀਆਂ, ਮਿਊਜਿਕ ਸੋਲੋ ਰੈਥਮਿਕ ਇੰਸਟਰੂਮੈਂਟ ਵਿਚ ਸ. ਹ. ਸ. ਸਾਨੀਪਰ, ਇੰਸਟਰੂਮੈਂਟਲ ਮਿਊਜਿਕ ਗਰੁਪ ਫੋਕ ਕਲਾਸਿਕ ਵਿੱਚ ਜੀ ਪੀ ਐਸ, ਥੀਏਟਰ ਗਰੁੱਪ ਵਿੱਚ ਸਰਕਾਰੀ ਸਕੂਲ ਘਮੰਡਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਲਾ ਉਤਸਵ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਾਸਤੇ ਸਕੂਲ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਸੀ ।ਇਸ ਮੌਕੇ ਜਸਵੀਰ ਸਿੰਘ ਡੀਐਮ ਸਪੋਰਟਸ, ਪ੍ਰਿੰਸੀਪਲ ਰਵਿੰਦਰ ਕੁਮਾਰ, ਸਟੇਟ ਐਵਾਰਡੀ ਨੋਰੰਗ ਸਿੰਘ , ਸਟੇਟ ਐਵਾਰਡੀ ਸਵਰਨਾ ਰਾਣੀ, ਸਟੇਟ ਐਵਾਰਡੀ ਅੰਮ੍ਰਿਤਪਾਲ ਸਿੰਘ, ਸੁਧੀਰ ਕੁਮਾਰ ਮੁੱਖ ਅਧਿਆਪਕ, ਮੁੱਖ ਅਧਿਆਪਕ ਤਜਿੰਦਰ ਸਿੰਘ, ਭਗਵੰਤ ਸਿੰਘ ਅਮਨ ਮੱਟੂ, ਤਜਿੰਦਰ ਸਿੰਘ ਕੰਪਿਊਟਰ ਟੀਚਰ, ਖੁਸ਼ਵੰਤ ਰਾਏ ਥਾਪਰ ਆਦਿ ਹਾਜਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਨੋਡਲ ਅਫਸਰ ਰੂਪਪ੍ਰੀਤ ਕੋਰ ਨੇ ਬਾਖੂਬੀ ਨਿਭਾਈ।
