ਲੈਂਡ ਪੂਲਿੰਗ ਨੀਤੀ ਵਿਰੁੱਧ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ

ਸਰਹਿੰਦ, ਥਾਪਰ: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਗਵਰਨਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨ ਤੇ ਆਮ ਆਦਮੀ ਵਿਰੁੱਧ ਹੈ ਕਿਉਂਕਿ ਜਿਆਦਾਤਰ ਕਿਸਾਨਾਂ ਕੋਲ ਛੋਟੀਆਂ ਜ਼ਮੀਨਾਂ ਹਨ ਤੇ ਸਰਕਾਰ ਖੇਤ ਉਜਾੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ,ਜੋ ਕਿ ਕਾਂਗਰਸ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵੇਗੀ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਪਾਲਿਸੀ ਮੁਤਾਬਕ 1 ਏਕੜ ਜ਼ਮੀਨ ਦੇਣ ਵਾਲੇ ਨੂੰ 1 ਹਜਾਰ ਵਰਗ ਗਜ਼ ਰਿਹਾਇਸ਼ੀ ਤੇ 200 ਵਰਗ ਗਜ਼ ਵਪਾਰਕ ਜ਼ਮੀਨ ਮਿਲੇਗੀ।ਜੇਕਰ ਕੋਈ ਕਿਸਾਨ 50 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 50 ਹਜਾਰ ਗਜ ਵਰਗ ਰਿਹਾਇਸ਼ੀ ਤੇ 10 ਹਜਾਰ ਵਰਗ ਗਜ਼ ਵਪਾਰਕ ਜ਼ਮੀਨ ਮਿਲਣੀ ਚਾਹੀਦੀ ਹੈ।ਜਿਸ ਦਾ ਅਰਥ ਲਗਭਗ 12 ਏਕੜ ਬਣਦਾ ਹੈ ਜਿਸਨੂੰ ਸਪਸ਼ਟ ਤੌਰ ਤੇ ਕਿਸਾਨਾਂ ਨੂੰ ਇੱਕ ਪੈਸਾ ਦਿੱਤੇ ਬਿਨਾਂ ਆਪ ਦੇ ਵੱਡੇ ਬਿਲਡਰਾਂ ਤੇ ਉਦਯੋਗਪਤੀਆਂ ਨੂੰ ਲਾਭ ਦੇਣਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਿਰੁੱਧ ਲੋਕ ਲਹਿਰ ਤਿਆਰ ਕਰ ਰਹੀ ਹੈ ਇਸ ਨੀਤੀ ਨੂੰ ਸਿਰੇ ਨਹੀਂ ਚੜ੍ਹਨ ਦੇਵੇਗੀ।

Leave a Reply

Your email address will not be published. Required fields are marked *