ਫ਼ਤਹਿਗੜ ਸਾਹਿਬ: ਲਹਿਰ ਕ੍ਰਾਂਤੀ ਹਿਊਮਨ ਬੀਂਗ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਵਲੋਂ ਪੰਚਾਇਤੀ ਗੁਰੁਦਆਰਾ ਸਾਹਿਬ ਰੇਲਵੇ ਰੋਡ, ਹਮਾਯੂੰਪੁਰ ਸਰਹਿੰਦ ਵਿਖੇ ਉਘੇ ਸਮਾਜ ਸੇਵੀ ਰਜੇਸ਼ ਕੁਮਾਰ ਸੀਨੂੰ ਦੀ ਅਗਵਾਈ ਵਿੱਚ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਓਬਰਾਏ ਨਰਸਿੰਗ ਹੋਮ ਦੇ ਡਾ. ਰੁਬਿੰਦਰ ਕੌਰ ਅਤੇ ਹਰਪ੍ਰੀਤ ਕੌਰ ਸਹਾਇਕ, ਗਗਨਦੀਪ ਕੌਰ ਸਹਾਇਕ ਅਤੇ ਹਸਪਤਾਲ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸਰਚੰਦ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲਹਿਰ ਕ੍ਰਾਂਤੀ ਹਿਊਮਨ ਬੀਂਗ ਵੈਲਫੇਅਰ ਸੁਸਾਇਟੀ ਰਜਿ. ਵਲੋਂ ਉੱਘੇ ਸਮਾਜ ਸੇਵੀ ਰਾਜੇਸ਼ ਕੁਮਾਰ ਸੀਨੂੰ ਦੀ ਸਹਾਇਤਾ ਨਾਲ ਇਹ ਚੌਥਾ ਕੈਂਪ ਲਗਾਇਆ ਗਿਆ ਹੈ। ਉਹਨਾਂ ਦੱਸਿਆ ਇਸ ਕੈਂਪ ਵਿੱਚ ਓਬਰਾਏ ਨਰਸਿੰਗ ਹੋਮ ਦੇ ਡਾ. ਰੁਬਿੰਦਰ ਕੌਰ ਵਲੋਂ ਮਰੀਜਾਂ ਦੀਆਂ ਜਨਰਲ ਬੀਮਾਰੀਆਂ ਦਾ ਚੈਕਅੱਪ ਕੀਤਾ ਗਿਆ। ਉਹਨਾਂ ਦੱਸਿਆ ਕਿ ਸੰਸਥਾਂ ਵੱਲੋਂ ਪਹਿਲਾਂ ਵੀ ਤਿੰਨ ਮੈਡੀਕਲ ਕੈਂਪ ਅਤੇ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਅੱਖਾਂ ਦਾ ਚੈਕਅੱਪ ਕੈਂਪ, ਖੂਨਦਾਨ ਕੈਂਪ ਅਤੇ ਲੋੜਵੰਦਾਂ ਦੀ ਮਦਦ ਆਦਿ ਸ਼ਾਮਿਲ ਹਨ। ਇਸ ਮੌਕੇ ਡਾਕਟਰ ਭਗਵਾਨ ਦਾਸ ਵੱਲੋਂ ਮੁਫ਼ਤ ਦਵਾਈਆਂ ਲਈ ਵਿਸ਼ੇਸ਼ ਤੌਰ ਤੇ ਮਦਦ ਕੀਤੀ ਗਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਪ੍ਰੀਤ ਸਿੰਘ, ਨਰੇਸ਼ ਕੁਮਾਰ, ਤਰੁਣ ਕੁਮਾਰੀ, ਵਾਇਸ ਪ੍ਰਧਾਨ ਵੂਮੈਨ ਵਿੰਗ, ਤੇਜਿੰਦਰ ਸਿੰਘ ਫਾਇਨਾਂਸ ਸੈਕਟਰੀ, ਪ੍ਰੋਫੈਸਰ ਰਾਮਵੀਰ ਜੀ ਅਡਵਾਈਜ਼ਰ, ਓਮ ਪ੍ਰਕਾਸ਼ ਜਿਲ੍ਹਾ ਪ੍ਰਧਾਨ, ਭੁਪਿੰਦਰ ਸਿੰਘ ਅਬਦੁਲਾਂਪੁਰ ਬੱਸੀ ਪਠਾਣਾਂ ਮੈਂਬਰ, ਸੋਹਣ ਸਿੰਘ ਬੋਂਦਲੀ ਸੀਨਿਅਰ ਆਗੂ ਸਮਰਾਲਾ ਅਤੇ ਸ਼ਹਿਰ ਦੇ ਪਤਵੰਤ ਸੱਜਣ ਹਾਜ਼ਰ ਸਨ।