
ਸਰਹਿੰਦ, ਥਾਪਰ: ਸਮਾਜ ਦੇ ਸਾਰੇ ਲੋਕਾਂ ਦੇ ਵਿਕਾਸ ਤੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਐੱਸ.ਬੀ.ਆਈ ਦਾ ਅਹਿਮ ਰੋਲ ਹੈ। ਇਹ ਗੱਲ ਜਤਿਨ ਕੌਸ਼ਿਕ ਚੀਫ਼ ਮੈਨੇਜਰ ਐੱਸ ਬੀ ਆਈ ਸਰਹਿੰਦ ਮੰਡੀ ਨੇ ਐੱਸ.ਬੀ.ਆਈ ਬੈਂਕ ਦੇ 70 ਸਾਲਾਂ ਸਥਾਪਨਾ ਦਿਵਸ ਮੌਕੇ ਕਹੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਐੱਸ.ਬੀ.ਆਈ ਵਲੋਂ ਹੇਠਲੇ ਵਰਗ ਦੇ ਹੱਕ ਵਿੱਚ ਵੀ ਲਾਗੂ ਕੀਤੀਆਂ ਗਈਆਂ ਹਨ। ਜੋ ਕਿ ਬੈਂਕ ਦੀ ਤਰੱਕੀ ਦਾ ਰਾਜ ਹੈ।ਇਸ ਮੌਕੇ ਸੰਦੀਪ ਮੈਗੀ ਸੀ. ਏ ਤੇ ਸਟਾਫ ਵਲੋਂ ਕੇਕ ਕੱਟ ਕੇ ਸਥਾਪਨਾ ਦਿਵਸ ਮਨਾਇਆ ਗਿਆ।
