ਸਰਹੰਦ, ਰੂਪ ਨਰੇਸ਼:
ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ, ਦਾ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ. ਪੰਜਾਬ ਨੇ, ਸਰਕਾਰੀ ਮਿਡਲ ਸਕੂਲ ਪਿੰਡ ਬਲਾੜਾ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ। ਇਸ ਮੌਕੇ ਫਰੰਟ ਦੇ ਸੰਸਥਾਪਕ ਡਾ ਐਮ ਐਸ ਰੋਹਟਾ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ, ਪ੍ਰਦੂਸ਼ਣ ਘਟਾਉਣਾ ਹੈ ਤਾਂ ਇਹ ਲਾਜ਼ਮ ਹੈ ਕਿ ਹਰ ਮਨੁੱਖ ਘੱਟੋ ਘੱਟ ਆਪਣੇ ਜਨਮਦਿਨ ਤੇ ਇੱਕ ਬੂਟਾ ਜਰੂਰ ਲਗਾਵੇ ਅਤੇ ਸਾਲ ਗਿਰਹਾ ਤੇ ਘੱਟੋ ਘੱਟ ਦੋ ਬੂਟੇ ਜਰੂਰ ਲਗਾਏ ਜਾਣ। ਜੇਕਰ ਹਰ ਮਨੁੱਖ ਅਜਿਹਾ ਹਰ ਸਾਲ ਕਰਨ ਲੱਗ ਜਾਏ ਤਾਂ ਵਾਤਾਵਰਣ ਨੂੰ ਸਵੱਛ, ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਵੈਦ ਧਰਮ ਸਿੰਘ ਸੈਣੀ, ਗੁਰਸੇਵਕ ਸਿੰਘ ਜਮੀਤਗੜ੍ਹ,ਪੰਕਜ ਗੁਪਤਾ,ਡਾਕਟਰ ਕੁਲਦੀਪ ਸਿੰਘ, ਸਕੂਲ ਦੇ ਮੁੱਖ ਅਧਿਆਪਕਾ ਮੈਡਮ ਦਲੇਰ ਕੌਰ ਅਤੇ ਬੱਚੇ ਆਦੀ ਹਾਜ਼ਰ ਸਨ।