
ਸਰਹਿੰਦ, ਥਾਪਰ: 20 ਮਈ 2025 ਨੂੰ ਮਹਾਂਰਿਸ਼ੀ ਦਯਾਨੰਦ ਹਾਈ ਸਕੂਲ ਵਿੱਚ ਸੈਸ਼ਨ 2024-25 ਦੇ ਪ੍ਰੀ- ਨਰਸਰੀ ਤੋਂ ਦਸਵੀਂ ਜਮਾਤ ਤੱਕ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ । ਮੁੱਖ ਮਹਿਮਾਨ ਸ਼੍ਰੀ ਕਰਮ ਚੰਦ ਜੋਸ਼ੀ ਨੇ ਆਪਣੀ ਬੇਟੀ ਅਕਸ਼ਿਤਾ ਦੀ ਯਾਦ ਵਿੱਚ ਇਹਨਾਂ ਵਿਦਿਆਰਥਣਾਂ ਨੂੰ ਇਨਾਮ ਵੰਡੇ । ਸਕੂਲ ਦੇ ਪ੍ਰਧਾਨ ਸ੍ਰੀ ਬਲਰਾਜ ਸੂਦ, ਉਪ ਪ੍ਰਧਾਨ ਰਤਨੀਸ਼ ਸੂਦ, ਮੈਨੇਜਰ ਸ੍ਰੀ ਰਾਕੇਸ਼ ਸੂਦ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਾਮਿਨੀ ਧੀਰ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਲੜਕੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।






