
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਹਰ ਇੱਕ ਮਨੁੱਖ ਨੂੰ ਮਿਹਨਤ ਜਰੂਰ ਕਰਨੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਜਿੰਦਰ ਬਿਲਡਿੰਗ ਵਰਕਸ ਬਡਾਲੀ ਅੱਲਾ ਸਿੰਘ ਵਿਖੇ ਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਰਖਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸੰਬੋਧਨ ਕਰਦੇ ਹੋਏ ਕਹੇ। ਇਸ ਮੌਕੇ ਤੇ ਉਹਨਾਂ ਨੇ ਜਿੰਦਰ ਵੈਲਡਿੰਗ ਵਰਕਸ ਬਡਾਲੀ ਆਲਾ ਸਿੰਘ ਵਿਖੇ ਨਵੀਆਂ ਲਿਆਂਦੀਆਂ ਗਈਆਂ ਮਸ਼ੀਨਾਂ ਦੀਆਂ ਵੀ ਮੁਬਾਰਕਾਂ ਦਿੱਤੀਆਂ ਜਿਸ ਨਾਲ ਸਮਾਂ ਘੱਟ ਲੱਗੇਗਾ ਅਤੇ ਬਣਾਏ ਗਏ ਸੰਦ ਵਿੱਚ ਗੁਣਵਤਾ ਵਧੇਰੇ ਆਵੇਗੀ। ਇਸ ਮੌਕੇ ਤੇ ਉਸਤਾਦ ਜਗਤਾਰ ਸਿੰਘ ਹਿਮਾਚਲ ਪ੍ਰਦੇਸ਼ ਨੇ ਵੀ ਜਿੰਦਰ ਵੈਲਡਿੰਗ ਵਰਕਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਇੱਥੇ ਬਣੇ ਹਰ ਇੱਕ ਸੰਦ ਵਿੱਚ ਗੁਣਵਤਾ ਹੁੰਦੀ ਹੈ। ਇਸ ਮੌਕੇ ਤੇ ਪੀਐਨਬੀ ਬੈਂਕ ਦੇ ਮੈਨੇਜਰ ਲੀਲਾਧਰ ਨੇ ਜਿੰਦਰ ਸਿੰਘ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਇੱਕ ਬਹੁਤ ਹੀ ਵਧੀਆ ਮਕੈਨਿਕ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗਿਆਨੀ ਸ਼ੇਰ ਸਿੰਘ, ਸਰਦਾਰ ਜੀਤ ਸਿੰਘ, ਸ੍ਰੀਮਤੀ ਪ੍ਰੀਤਮ ਕੌਰ, ਸ੍ਰੀਮਤੀ ਹਰਜੀਤ ਕੌਰ, ਜਸਕੀਰਤ ਸਿੰਘ, ਤਨਵੀਰ ਕੌਰ, ਜਸਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਪਰਿਵਾਰ ਮਿੱਤਰ ਦੋਸਤ ਅਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ।
