ਫ਼ਤਿਹਗੜ੍ਹ ਸਾਹਿਬ ਰੂਪ ਨਰੇਸ਼: ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਟਾਰ ਇਨਫੋਟੈਕ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ। ਸੂਬਾ ਪ੍ਰਧਾਨ ਸਰਚੰਦ ਸਿੰਘ ਨੇ ਮਹਿਲਾਵਾਂ ਨੂੰ ਵੂਮੈਨ ਡੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬੋਲਦਿਆਂ ਪ੍ਰਧਾਨ ਸਰਚਾਂਦ ਸਿੰਘ ਨੇ ਕਿਹਾ ਕਿ ਅੱਜ, 8 ਮਾਰਚ ਨੂੰ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ ‘ਤੇ ਔਰਤਾਂ ਨੂੰ ਸਮਰਪਿਤ ਹੈ। ਇਹ ਦਿਨ ਲੋਕਾਂ ਨੂੰ ਔਰਤਾਂ, ਉਨ੍ਹਾਂ ਦੇ ਅਧਿਕਾਰਾਂ, ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੀ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਸ਼ਾਮਲ ਮਹਿਲਾ ਅਹੁਦੇਦਾਰਾਂ ਨੇ ਕਿਹਾ ਕਿ ਅੱਜ ਦੇ ਬਦਲਦੇ ਸਮਾਜ ਵਿੱਚ, ਉਨ੍ਹਾਂ ਨੇ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣਾ ਸਿੱਖਿਆ ਹੈ। ਇਸੇ ਲਈ ਅੱਜ ਕੁਝ ਔਰਤਾਂ ਵੱਡੇ ਅਹੁਦੇ ‘ਤੇ ਤਾਇਨਾਤ ਹਨ ਅਤੇ ਕੁਝ ਦੇਸ਼ ਦੀ ਰੱਖਿਆ ਕਰ ਰਹੀਆਂ ਹਨ। ਉਹ ਹਰ ਡਿਊਟੀ ਚੰਗੀ ਤਰ੍ਹਾਂ ਨਿਭਾਅ ਰਹੀਆਂ ਹਨ। ਇਸ ਫਰਜ਼ ਅਤੇ ਸਤਿਕਾਰ ਲਈ, ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।ਇਹ ਮਹਿਲਾ ਸਸ਼ਕਤੀਕਰਨ ਦੀ ਇੱਕ ਉਦਾਹਰਣ ਬਣ ਰਹੀ ਹੈ। ਉਨ੍ਹਾਂ ਨੇ ਕੁੜੀਆਂ ਨੂੰ ਪੜ੍ਹਾਈ ਕਰਨ ਅਤੇ ਉੱਚ ਅਧਿਕਾਰੀ ਬਣਨ ਲਈ ਵੀ ਪ੍ਰੇਰਿਤ ਕੀਤਾ। ਉਹ ਦਫ਼ਤਰ ਅਤੇ ਘਰ ਦੋਵਾਂ ਥਾਵਾਂ ‘ਤੇ ਆਪਣੀਆਂ ਡਿਊਟੀਆਂ ਨਿਭਾ ਰਹੀਆਂ ਹਨ। ਅੱਜ ਔਰਤਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ। ਭਾਵੇਂ ਉਹ ਰਾਜਨੀਤੀ ਹੋਵੇ, ਵਿਗਿਆਨ ਹੋਵੇ, ਖੇਡਾਂ ਹੋਣ ਜਾਂ ਕਲਾ, ਪੇਸ਼ਾ ਹੋਵੇ ਜਾਂ ਕਾਰੋਬਾਰ। ਇਸ ਮੌਕੇ ਸਟਾਰ ਇਨਫੋਟੈਕ ਦੇ ਮਾਲਕ ਸੋਨਿਕਾ ਸ਼ਰਮਾ, ਐਡਵੋਕੇਟ ਰੀਨਾ ਲਿਗਲ ਐਡਵਾਈਜ ਸੈਕਟਰੀ ਪੰਜਾਬ, ਤਰੁਣ ਕੁਮਾਰੀ ਵਾਈਸ ਪ੍ਰੈਜੀਡੈਂਟ ਪੰਜਾਬ, ਡਾਕਟਰ ਭਗਵਾਨ ਜਨਰਲ ਸੈਕਟਰੀ ਪੰਜਾਬ ਅਤੇ ਸਟਾਫ ਮੈਂਬਰ ਹਾਜ਼ਰ ਸਨ।