ਸਰਦਾਰਨੀ ਬਲਜੀਤ ਕੋਰ ਧਾਰਮਿਕ ਖਿਆਲਾ ਦੇ ਇਨਸਾਨ ਸਨ ਜਿਨਾ ਦਾ ਜਨਮ ਇਕ ਬਹੁਤ ਵੱਡੇ ਖ਼ਾਨਦਾਨੀ ਪਰਿਵਾਰ ਜਥੇਦਾਰ ਜਗੀਰ ਸਿੰਘ ਦੇ ਘਰ ਕੋਲ ਛੇੜੀ ਵਿੱਚ ਹੋਇਆ। ਉਸ ਤੋ ਬਾਅਦ ਉਹਨਾ ਦਾ ਵਿਆਹ ਸ੍ਰ. ਗੁਰਚਰਨ ਸਿੰਘ ਧਾਲੀਵਾਲ ਜੋ ਕਿ ਇਕ ਨੇਕ ਦਿਲ ਇਨਸਾਨ ਸਨ ਨਾਲ ਕਹੇਰੂ ਵਿਖੇ ਹੋਇਆ । ਸਟੇਟ ਐਵਾਰਡੀ ਨੌਰੰਗ ਸਿੰਘ ਨੇ ਦੱਸਿਆ ਕਿ ਉਹਨਾ ਦੇ ਪੁੱਤਰ ਇੰਦਰਪਾਲ ਸਿੰਘ ਗੋਲਡੀ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪੁੱਤਰੀ ਪ੍ਰਿੰਸੀਪਲ ਸ੍ਰੀਮਤੀ ਮਨਿੰਦਰਜੀਤ ਕੋਰ ਪੀ ਈ ਐਸ ਨੇ ਪੂਰੇ ਇਲਾਕੇ ਵਿੱਚ ਉਹਨਾ ਦਾ ਨਾਮ ਚਮਕਾਇਆ ਹੈ।ਉਹਨਾ ਦੀ ਫੁਲਵਾੜੀ ਸੰਗਰੂਰ ਅਤੇ ਖੇੜੇ ਵਿੱਚ ਚਾਨਣ ਮੁਨਾਰਾ ਹੈ। ਮਾਤਾ ਬਲਜੀਤ ਕੋਰ ਧਾਲੀਵਾਲ ਇਕ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਹਮੇਸ਼ਾ ਨਾਮ ਦਾ ਜਾਪ ਕਰਨ ਵਾਲੇ ਸਨ। ਉਸ ਮਿੱਠ ਬੋਲੜੇ ਸੁਭਾਅ ਦੀ ਮਾਲਕ ਜਿਸ ਵਿੱਚ ਫੁੱਲਾਂ ਵਰਗੀ ਨਜਾਕਤ, ਖੂਬਸੂਰਤੀ ਅਤੇ ਮਹਿਕ, ਰੁੱਖਾ ਵਰਗਾ ਜੇਰਾ, ਪਾਣੀਆਂ ਵਰਗੀ ਪਵਿਤਰਤਾ, ਪੌਣ ਵਰਗੀ ਰਵਾਨਗੀ, ਧਰਤੀ ਵਰਗੀ ਸਹਿਣਸੀਲਤਾ ਝਲਕਦੀ ਸੀ । ਉਹ ਹਮੇਸ਼ਾਂ ਹੀ ਨਗਰ ਦੇ ਸਾਝੇ ਕੰਮ ਵਿੱਚ ਵੱਧ ਚੜ ਕੇ ਹਿੱਸਾ ਲੈਦੇ ਸਨ ਪਰ ਭਾਵੀ ਨੂੰ ਕੁਝ ਹੋਰ ਮਨਜੂਰ ਸੀ ਅਚਾਨਕ ਉਹਨਾ ਦਾ ਸਰੀਰ ਡਾਊਨ ਹੋ ਗਿਆ। ਪਰ ਪਰਿਵਾਰ ਨੇ ਮਾਤਾ ਜੀ ਨੂੰ ਬਚਾਉਣ ਖਾਤਰ ਉਹਨਾ ਦਾ ਵੱਡੇ ਵੱਡੇ ਹਸਪਤਾਲਾ ਵਿੱਚ ਇਲਾਜ ਕਰਵਾਇਆ। ਪਰ ਪਰਿਵਾਰ ਵਲੋਂ ਬਹੁਤ ਸੇਵਾ ਕਰਨ ਤੋ ਬਾਅਦ ਵੀ ਰਿਕਵਰੀ ਨਹੀ ਹੋ ਸਕੀ ਅਤੇ ਮਿਤੀ 27 ਫਰਵਰੀ 2025 ਦਿਨ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ। ਜਦੋਂ ਖੇੜਾ ਸਟਾਫ ਪਰਿਵਾਰ ਮਿੱਤਰਾਂ ਦੋਸਤਾ ਅਤੇ ਰਿਸਤੇਦਾਰਾਂ ਨੂੰ ਇਹ ਦੁੱਖਦਾਈ ਖੱਬਰ ਦਾ ਪਤਾ ਚੱਲਿਆ ਤਾਂ ਉਹਨਾਂ ਤੇ ਦੁੱਖਾ ਦਾ ਪਹਾੜ ਟੁੱਟ ਗਿਆ ਪੂਰੇ ਖੇੜਾ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਛਾ ਗਿਆ। ਉਸ ਧਾਰਮਿਕ ਖਿਆਲਾ ਦੀ ਸਖਸੀਅਤ ਦੀ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਸਿੰਘ ਸਭਾ (ਮੇਨ ਰੋਡ ਵਾਲਾ ) ਪਿਛੇ ਕਹੇਰੂ ਤਹਿਸੀਲ ਧੂਰੀ ਸੰਗਰੂਰ ਵਿਖੇ 9 ਮਾਰਚ 2025 ਨੂੰ ਦੁਪਹਿਰ 12.00 ਵਜੇ ਤੋ 1.00 ਵਜੇ ਤੱਕ ਹੋਵੇਗੀ ਸੋ ਆਪ ਜੀ ਨੇ ਅਤਿਮ ਅਰਦਾਸ ਵਿੱਚ ਸਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।
ਵਲੋ – ਸਟੇਟ ਐਵਾਰਡੀ ਨੌਰੰਗ ਸਿੰਘ ਖਰੋਡ
ਫੋਨ – 88724 00939