ਮਹਾਂ ਸ਼ਿਵਰਾਤਰੀ ਮੌਕੇ ਸ਼ਰਹਿੰਦ ਸ਼ਹਿਰ ਵਿਖੇ ਕਰਵਾਇਆ ਦੋ ਰੋਜ਼ਾ ਸਮਾਗਮ

ਧਰਮ ਨਾਲ ਜੋੜਨ ਲਈ ਮਾਪੇ ਬੱਚਿਆਂ ਨੂੰ ਧਾਰਮਿਕ ਸਮਾਗਮਾਂ ’ਚ ਜ਼ਰੂਰ ਲੈ ਕੇ ਜਾਣ -ਦਵਿੰਦਰ ਭੱਟ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲ ਸਰਹਿੰਦ ਸ਼ਹਿਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਦੋ ਰੋਜ਼ਾ ਸਮਾਗਮ ਸ਼ਰਧਾ ਭਾਵਨਾ ਨਾਲ ਹੋਇਆ ਸੰਪੰਨ। ਜਿਸ ਵਿਚ ਸ੍ਰੀ ਕ੍ਰਿਸ਼ਨਾਂ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਭਗਵਾਨ ਸ਼ਿਵ ਭੋਲੇਨਾਥ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ, ਜਿਸ ਵਿਚ ਸੰਗਤਾਂ ਖੂਬ ਅਨੰਦ ਮਾਣਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਭੱਟ ਗਰੁੱਪ ਦੇ ਐਮ.ਡੀ. ਤੇ ਸਾਬਕਾ ਕੌਂਸਲਰ ਦਵਿੰਦਰ ਭੱਟ ਨੇ ਹਾਜ਼ਰੀ ਲਵਾਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਧਰਮ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮਾਂ ਵਿਚ ਜ਼ਰੂਰ ਲੈ ਕੇ ਜਾਣ ਤਾਂ ਜੋ ਉਨ੍ਹਾਂ ਨੂੰ ਛੋਟੇ ਹੁੰਦਿਆਂ ਧਰਮ ਅਤੇ ਵੱਡਿਆਂ ਸਤਿਕਾਰ ਕਰਨ ਦੀ ਸਿੱਖਿਆ ਲੈ ਸਕਣ।

ਇਸ ਮੌਕੇ ਜਾਣਕਾਰੀ ਦਿੰਦਿਆਂ ਐਡ. ਗੁਰਜੀਤ ਲੌਗੀ ਨੇ ਦੱਸਿਆ ਕਿ ਸ਼ਿਵਰਾਤਰੀ ਮੌਕੇ ਮੰਦਿਰ ਵਿਚ ਜੱਲ ਚੜ੍ਹਾਉਣ ਆਏ ਸ਼ਰਧਾਲੂਆਂ ਲਈ ਵਰਤ ਵਾਲੀ ਟਿੱਕੀਆਂ, ਖ਼ੀਰ ਅਤੇ ਚਾਹ ਦਾ ਲੰਗਰ ਲਗਾਇਆ ਅਤੇ ਸ਼ਾਮ ਨੂੰ ਮਹਿਲ ਕੀਰਤਨ ਮੰਡਲੀ ਵਲੋਂ ਕੀਰਤਨ ਕੀਤਾ ਗਿਆ ।ਜਿਸ ਵਿਚ ਵਿਸ਼ੇਸ਼ ਤੌਰ ਤੇ ਜਨਰਲ ਸਕੱਤਰ ਇੰਡੀਅਨ ਬੈਂਕ ਇੰਪਾਲਾਈਜ਼ ਯੂਨੀਅਨ ਨਾਰਥ ਜੌਨ ਨਰੇਸ਼ ਵੈਦ ਦਾ ਸਨਮਾਨ ਕੀਤਾ ਗਿਆ। ਉਪਰੰਤ ਕਈ ਪਰਿਵਾਰਾਂ ਵਲੋਂ ਚਾਰ ਪਹਿਰ ਦੀ ਪੂਜਾ ਅਰਚਨਾ ਕਰਕੇ ਸਵੇਰ ਵੇਲੇ ਹਵਨ ਯੱਗ ਵੀ ਕੀਤਾ ਗਿਆ।

ਇਸ ਮੌਕੇ ਸ੍ਰੀ ਰਾਧਾ ਕਿਸ਼ਨ ਸੰਕੀਰਤਨ ਮੰਡਲੀ ਸਰਹਿੰਦ ਸ਼ਹਿਰ, ਮੁੱਖ ਮਹਿਮਾਨ ਦਵਿੰਦਰ ਭੱਟ, ਮਾਸਟਰ ਕਨਹੱਇਆ, ਸ਼ੁਰੇਸ਼ ਕੁਮਾਰ, ਦੀਪਕ ਕੁਮਾਰ, ਐਡ. ਰਾਮ ਸਿੰਘ, ਗੋਰਵ ਅਰੋੜਾ, ਰਾਜ ਕਮਲ ਸ਼ਰਮਾ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤਰੁਨ ਸ਼ਰਮਾ, ਲਵਨੀਸ਼ ਧੀਮਾਨ, ਅਜੇ ਸ਼ਰਮਾ, ਕਰਨ ਸ਼ਰਮਾ ਸੀ.ਏ, ਰਕੇਸ਼ ਕੁਮਾਰ, ਰੂਪਨਰੇਸ਼, ਪੰਡਿਤ ਸ਼ੌਰਭ ਸ਼ਰਮਾ, ਰੋਹਿਤ ਸ਼ਰਮਾ, ਹੇਮਰਾਜ ਧੀਮਾਨ, ਪਵਨ ਕੁਮਾਰ, ਕਮਲਜੀਤ ਸਿੰਘ, ਸੰਤੋਸ਼ ਸ਼ਰਮਾ, ਡਾ ਰਜੀਵ ਸ਼ਰਮਾ, ਚੇਤਨ ਧੀਮਾਨ ਸੋਨੂੰ ਧੀਮਾਨਸਾਹਿਲ ਗਾਬਾ ਪ੍ਰਦੀਪ ਕੁਮਾਰ ਸੋਨੂੰ ਅਸ਼ੋਕ ਕੁਮਾਰ।

Leave a Reply

Your email address will not be published. Required fields are marked *