ਬਸੀ ਪਠਾਣਾਂ , ਉਦੇ ਧੀਮਾਨ :ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 155ਵੀਂ ਜਯੰਤੀ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਬਾਪੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨਾਂ ਵੱਲੋਂ ਦਿਖਾਏ ਅਹਿੰਸਾ ਦੇ ਰਸਤੇ ਤੇ ਚਲਣ ਦਾ ਵਚਨ ਦੁਹਰਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਨੇ ਕਿਹਾ ਕਿ ਗਾਂਧੀ ਜੀ ਨੇ ਸੱਤਿਆ ਅਤੇ ਅਹਿੰਸਾ ਨੂੰ ਆਪਣਾ ਇਕ ਅਚੂਕ ਹਥਿਆਰ ਬਣਾਇਆ, ਜਿਸ ਦੇ ਅੱਗੇ ਤਾਕਤਵਰ ਬ੍ਰਿਟਿਸ਼ ਸਮਰਾਜ ਨੂੰ ਵੀ ਗੋਡੇ ਟੇਕਣੇ ਪਏ ਸਨ। ਉਹਨਾਂ ਕਿਹਾ ਮੋਹਨਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਘਟਨਾ ਗਾਂਧੀ ਦੇ ਅਫਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਆਪਣੀ ਆਦਤ ਮੁਤਾਬਕ ਗਾਂਧੀ ਜੀ ਨੇ ਖੁਦ ਹੀ ਸਫਾਈ ਦਾ ਕੰਮ ਆਪਣੇ ਹੱਥਾਂ ‘ਚ ਲਿਆ ਸੀ, ਜੋ ਹਰ ਭਾਰਤੀ ਲਈ ਪ੍ਰੇਰਨਾਦਾਇਕ ਸੀ। ਬਾਪੂ ਨੇ 1930 ‘ਚ ਯਾਤਰਾ ਦਾਂਡੀ ਮਾਰਚ ਸ਼ੁਰੂ ਕੀਤੀ ਤੇ ਕਰੀਬ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ। ਗਾਂਧੀ ਜੀ ਨੇ 1942 ‘ਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ। ਇਸ ਮੌਕੇ ਬਲਵੀਰ ਸਿੰਘ ਚੇਅਰਮੈਨ ਐਸ ਸੀ ਵਿੰਗ,ਗਿਆਨ ਸਿੰਘ,ਦਰਸ਼ਨ ਸਿੰਘ,ਮੋਹਣ ਸਿੰਘ,ਕੁਲਵਿੰਦਰ ਸਿੰਘ,ਮਨੋਜ ਗੌਤਮ,ਹੈਪੀ ਦੁੱਗਲ,ਬਲਵਿੰਦਰ ਸਿੰਘ ਚੀਮਾ,ਜਰਨੈਲ ਸਿੰਘ,ਅਜੈਬ ਸਿੰਘ ਹੋਰਨਾਂ ਨਾਲ ਮੌਜੂਦ ਸਨ।
ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾਇਆ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਇੱਕ ਧਰਤੀ, ਸਿਹਤਮੰਦ ਸੰਸਾਰ – ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ
- ਇੱਕ ਧਰਤੀ, ਸਿਹਤਮੰਦ ਸੰਸਾਰ “ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ, ਸਰਹਿੰਦ ਦੁਆਰਾ ‘ ਅੰਤਰਰਾਸ਼ਟਰੀ ਯੋਗ “ਦਿਵਸ ਮਨਾਇਆ ਗਿਆ”
- ਸਾਬਕਾ ਰਜਿਸਟ੍ਰਾਰ ਬਾਬਾ ਬੁੱਧ ਦਾਸ ਜੀ ਦੇ ਡੇਰੇ ਵਿਖੇ ਨਤਮਸਤਕ ਹੋਏ
- ਸਵ. ਮੋਹਨ ਲਾਲ ਧੀਮਾਨ ਨੂੰ ਕੀਤੀ ਸ਼ਰਧਾਂਜਲੀ ਭੇਂਟ
- ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਰਕਾਰੀ ਮਿਡਲ ਸਕੂਲ ਪਿੰਡ ਬਲਾੜਾ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ
- ਪੰਜਾਬ ਕਾਂਗਰਸ ਵਿੱਚ ਘੱਟ ਗਿਣਤੀ ਵਿਭਾਗ ਨੂੰ ਮਿਲੀ ਮਜ਼ਬੂਤੀ – ਦਿਲਬਰ ਮੁਹੰਮਦ ਖਾਨ ਦੀ ਸਿਫ਼ਾਰਸ਼ ‘ਤੇ ਹਾਈ ਕਮਾਂਡ ਨੇ 24 ਜ਼ਿਲ੍ਹਿਆਂ ਦੇ ਚੇਅਰਮੈਨ, ਵਾਈਸ ਚੇਅਰਪਰਸਨ ਅਤੇ ਜਨਰਲ ਸਕੱਤਰ ਕੀਤੇ ਨਿਯੁਕਤ
- ਜ਼ਿਲ੍ਹਾ ਪ੍ਰਧਾਨ ਨੇ ਕੀਤਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਨੂੰ ਸਨਮਾਨਿਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ
- ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
- ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ- ਮਹੰਤ ਡਾ. ਸਿਕੰਦਰ ਸਿੰਘ
- ਸਰਹਿੰਦ, ਥਾਪਰ: ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਦੌਰਾਨ ਲੰਗਰ ਦੀ ਸੇਵਾ ਕਰਦੇ ਐਡਵੋਕੇਟ ਜਤਿੰਦਰਪਾਲ ਸਿੰਘ, ਸਰਗੁਣ ਬੱਤਰਾ, ਬੂਟਾ ਸਿੰਘ, ਸਰਪਾਲ ਸਿੰਘ, ਰਣਜੀਤ ਸਿੰਘ ਸੰਧੂ, ਪ੍ਰੀਤਮ ਸਿੰਘ ਨਾਗਰਾ।
- ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਇੰਸਪੈਕਟਰਾਂ ਨੂੰ ਸਨਮਾਨਿਤ ਕੀਤਾ
- ਠੰਡੇ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਗਾਈ
- ਗੁਰਮਤ ਦੇ ਨਾਲ ਨਾਲ ਸਮਾਜਿਕ ਸਿਖਲਾਈ ਦਾ ਮੰਚ-ਨਿਰੰਕਾਰੀ ਬਾਲ ਸੰਤ ਸਮਾਗਮ
- ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਸੰਵਿਧਾਨ ਬਚਾਓ ਰੈਲੀ ਵਿੱਚ ਰਵਾਨਾ ਹੋਏ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ ਰੈਲੀ’ ਲਈ ਫਤਹਿਗੜ੍ਹ ਸਾਹਿਬ ਹਲਕੇ ਤੋਂ ਸੈਂਕੜੇ ਕਾਂਗਰਸੀ ਵਰਕਰ ਰਵਾਨਾ
- ਨਹੀਂ ਰਹੇ ਬਜ਼ੁਰਗ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ
- ਭਾਰਤੀ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ
- ਭੋਗ ਤੇ ਰਸਮ ਪਗੜੀ 24 ਮਈ ਨੂੰ
- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੁੰਨੀ ਕਲਾਂ ਦੇ ਨਤੀਜੇ ਰਹੇ ਸ਼ਾਨਦਾਰ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਨਮਾਨ
- ਮਹਾਂਰਿਸ਼ੀ ਦਯਾਨੰਦ ਹਾਈ ਸਕੂਲ ਵਿੱਚ ਵਿਦਿਆਰਥਣਾਂ ਦਾ ਕੀਤਾ ਸਨਮਾਨ
- ਰਾਜੀਵ ਗਾਂਧੀ ਦੀ ਯਾਦ ‘ਚ ਜਿਲਾ ਯੂਥ ਕਾਂਗਰਸ ਵੱਲੋਂ ਖੂਨਦਾਨ ਕੈਂਪ
- ਗਿਆਨਦੀਪ ਮੰਚ ਵੱਲੋਂ ਅਮਨ ਸ਼ਾਂਤੀ ਨੂੰ ਸਮਰਪਿਤ ਸਮਾਗਮ
- ਸੰਵਿਧਾਨ ਤੇ ਲੋਕ ਹੱਕਾਂ ਦੀ ਰੱਖਿਆ ਲਈ 29 ਮਈ ਨੂੰ ਅਮਲੋਹ ‘ਚ ਕਾਂਗਰਸ ਪਾਰਟੀ ਦੀ ਜਿਲਾ ਪੱਧਰੀ ਰੈਲੀ: ਨਾਗਰਾ