ਸੂਬਾ ਪਧੱਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਵਿੱਚ ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ਡੇਰਾ ਬਸੀ ਦੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਪੰਜਾਬ ਪੂਰਬ ਵਲੋਂ ਸੂਬਾ ਪ੍ਰਧਾਨ ਡੀ ਪੀ ਐਸ ਛਾਬੜਾ ਦੀ ਪ੍ਰਧਾਨਗੀ ਅਤੇ ਸੂਬਾ ਸੰਯੋਜਕ ਬਰਖਾ ਰਾਮ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਵਿੱਖੇ ਸੂਬਾ ਪਧੱਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੱਜ ਦੀਪਤੀ ਗੋਯਲ ਅਤੇ ਸਮਾਜਸੇਵੀ ਸਰਦਾਰ ਕਿ੍ਪਾਲ ਸਿੰਘ ਬਮਰਾ ਬਤੋਰ ਮੁੱਖ ਮਹਿਮਾਨ ਅਤੇ ਰਾਸ਼ਟਰੀ ਸਚਿਵ ਹਰਿੰਦਰ ਗੁਪਤਾ ਅਤੇ ਰਿਜਨਲ ਸੰਯੁਕਤ ਸਕੱਤਰ ਅਤੇ ਓਬਜ਼ਰਵਰ ਸੋਮਨਾਥ ਸ਼ਰਮਾ ਅਤੇ ਰਿਜਨਲ ਸੰਸਕਾਰ ਪ੍ਮੁੱਖ ਰਕੇਸ਼ ਸੂਦ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ। ਸਬ ਤੋਂ ਪਹਿਲਾਂ ਭਾਰਤ ਮਾਤਾ ਦੇ ਚਿਤੱਰ ਅਗੇ ਜੋਤ ਜਗਾਈ ਗਈ ਅਤੇ ਸਾਂਝੇ ਤੌਰ ਤੇ ਵੰਦੇ ਮਾਤਰਮ ਦਾ ਉਚਾਰਨ ਕੀਤਾ ਗਿਆ। ਸੂਬਾ ਪ੍ਰਧਾਨ ਡੀ ਪੀ ਐਸ ਛਾਬੜਾ ਅਤੇ ਸ਼ਾਖਾ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰਤਿਯੋਗਤਾ ਵਿੱਚ ਸਾਧਨਾਂ ਸੰਗਰ, ਰਸਨਾ ਈਸਰ ਅਤੇ ਡੀ ਡੀ ਭੱਟੀ ਨੇ ਜੱਜ ਦੀ ਭੂਮਿਕਾ ਬਖੂਬੀ ਨਿਭਾਈ। ਪ੍ਰਤਿਯੋਗਤਾ ਵਿੱਚ ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ਡੇਰਾ ਬਸੀ ਦੀ ਟੀਮ ਨੇ ਪਹਿਲਾ, ਸਕੂਲ ਆਫ ਏਮੀਨੈਸ ਫੀਲਖਾਨਾ ਪਟਿਆਲਾ ਦੀ ਟੀਮ ਨੇ ਦੂਜਾ ਅਤੇ ਗਿਆਂਸ਼ ਗਲੇਬਲ ਸਕੂਲ ਧੂਰੀ ਅਤੇ ਡੀ ਏ ਵੀ ਸੈਂਚਰੀ ਪਬਲਿਕ ਸਕੂਲ ਮਲੇਰਕੋਟਲਾ ਦੀਆਂ ਟੀਮਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਪਹਿਲੇ ਤਿੰਨ ਸਥਾਨਾ ਤੇ ਰਹਿਣ ਵਾਲਿਆਂ ਟੀਮਾਂ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ ਮੈਡਲ ਪਾ ਕੇ ਅਤੇ ਬਾਕੀ ਸਾਰਿਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਜੱਜ ਦੀਪਤੀ ਗੋਯਲ ਅਤੇ ਸਰਦਾਰ ਕਿ੍ਪਾਲ ਸਿੰਘ ਬਮਰਾ ਦੋਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀ੍ਸ਼ਦ ਵਲੋਂ ਸੰਸਕਾਰ ਅਤੇ ਸੇਵਾ ਦੇ ਪੋ੍ਜੈਕਟ ਲਗਾਉਣਾ ਸ਼ਲਾਘਾਯੋਗ ਕਦਮ ਹੈ। ਅੱਜ ਦੇ ਸਮੇਂ ਵਿੱਚ ਪੀ੍ਸ਼ਦ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਰਾਸ਼ਟਰੀ ਸਕੱਤਰ ਹਰਿੰਦਰ ਗੁਪਤਾ ਅਤੇ ਰਿਜਨਲ ਸੰਯੁਕਤ ਸਕੱਤਰ ਸੋਮਨਾਥ ਸ਼ਰਮਾ ਦੋਨਾਂ ਨੇ ਆਪਣੇ ਸੰਬੋਧਨ ਵਿੱਚ ਪੀ੍ਸ਼ਦ ਵਲੋਂ ਕੀਤੇ ਜਾ ਰਹੇ ਸੇਵਾ ਅਤੇ ਸੰਸਕਾਰ ਦੇ ਕੰਮਾਂ ਬਾਰੇ ਦਸਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਵਿਦਿਆਰਥੀਆਂ ਵਿੱਚ ਦੇਸ਼ਭਗਤੀ ਦੀ ਭਾਵਨਾ, ਆਪਣੀ ਸੰਸਕ੍ਰਿਤੀ ਦੇ ਬਾਰੇ ਜਾਣੂ ਕਰਵਾਉਣ ਅਤੇ ਵਿਦਿਆਰਥੀਆਂ ਵਿੱਚ ਸੰਸਕਾਰ ਪੈਦਾ ਕਰਨ ਦੇ ਉਦੇਸ਼ ਨਾਲ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੀ ਸੰਸਕ੍ਰਿਤੀ ਬਾਰੇ ਜਾਣੂ ਹੋ ਸਕਣ। ਓਬਜ਼ਰਵਰ ਸੋਮਨਾਥ ਸ਼ਰਮਾ ਨੇ ਪ੍ਰਤਿਯੋਗਤਾ ਦੇ ਸਫ਼ਲ ਆਯੋਜਨ ਲਈ ਸਥਾਨਕ ਸ਼ਾਖਾ ਬਸੀ ਪਠਾਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੂਬਾ ਸਕੱਤਰ ਜੀਤ ਗੋਗੀਆ, ਸੂਬਾ ਖਜਾਨਚੀ ਨਵਦੀਪ ਗੁਪਤਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਉਪ ਪ੍ਰਧਾਨ ਸੰਸਕਾਰ ਡਾਕਟਰ ਮੀਨਾ ਕੁਮਾਰੀ, ਸੂਬਾ ਪੈਟਰਨ ਨਾਸਿਰ ਅਲੀ, ਸੂਬਾ ਕਾਰਜਕਾਰੀ ਮੈਂਬਰ, ਸ਼ਾਖਾਵਾਂ ਦੇ ਪ੍ਰਧਾਨ, ਸਕੱਤਰ ਅਤੇ ਖਜਾਨਚੀ, ਬਸੀ ਪਠਾਣਾਂ ਦੇ ਮੈਂਬਰ ਅਤੇ ਮਹਿਲਾ ਮੈਂਬਰ ਹਾਜ਼ਰ ਰਹੇ।

Leave a Reply

Your email address will not be published. Required fields are marked *