ਬੱਸੀ ਪਠਾਣਾ, ਉਦੇ ਧੀਮਾਨ : ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਸੰਸਕਾਰ ਮੁਖੀ ਬਲਦੇਵ ਕਿ੍ਸ਼ਨ ਅਤੇ ਪੋ੍ਜੈਕਟ ਚੇਅਰਮੈਨ ਧਰਮਿੰਦਰ ਬਾਂਡਾ ਦੀ ਦੇਖਰੇਖ ਹੇਠ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਦਾ ਆਯੋਜਨ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਿਖੇ ਕੀਤਾ ਗਿਆ। ਸਭ ਤੋਂ ਪਹਿਲਾਂ ਭਾਰਤ ਮਾਤਾ ਦੇ ਚਿਤੱਰ ਅਗੇ ਦੀਪ ਜਲਾਇਆ ਗਿਆ ਅਤੇ ਵੰਦੇ ਮਾਤਰਮ ਦਾ ਉਚਾਰਨ ਕੀਤਾ ਗਿਆ। ਰਸਨਾ ਇਸ਼ਰ ਅਤੇ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਨੇ ਜੱਜ ਦੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਈ। ਇਸ ਪ੍ਰਤੀਯੋਗਤਾ ਵਿੱਚ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਨੇ ਪਹਿਲਾ, ਵਿਜਡਮ ਟਰੀ ਸਕੂਲ, ਦੁਫੇੜਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਬਸੀ ਪਠਾਣਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਪੀ੍ਸ਼ਦ ਵਲੋਂ ਜੱਜ ਰਸਨਾ ਇਸ਼ਰ ਅਤੇ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਗਲਬਾਤ ਕਰਦਿਆਂ ਪ੍ਧਾਨ ਮਨੋਜ ਕੁਮਾਰ ਭੰਡਾਰੀ, ਬਲਦੇਵ ਕਿ੍ਸ਼ਨ ਅਤੇ ਧਰਮਿੰਦਰ ਬਾਂਡਾ ਨੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੇਤੂ ਟੀਮ 29 ਸਤੰਬਰ ਨੂੰ ਬਸੀ ਪਠਾਣਾਂ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਵੇਗੀ।
ਪੀ੍ਸ਼ਦ ਦਾ ਮੰਤਵ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਕਿ ਭਵਿੱਖ ਵਿੱਚ ਓਹਨਾਂ ਦੀ ਮਦਦ ਹੇ ਸਕੇ। ਪੀ੍ਸ਼ਦ ਆਓਣ ਵਾਲੇ ਸਮੇਂ ਵਿੱਚ ਭਾਰਤ ਕੋ ਜਾਨੋ, ਗੁਰੂ ਵੰਦਨ ਛਾੱਤਰ ਅਭਿਨੰਦਨ, ਸ਼੍ਰੀ ਗੁਰੂ ਤੇਗ ਬਹਾਦੁਰ ਬਲਿਦਾਨ ਦਿਵਸ ਅਤੇ ਖੂਨਦਾਨ ਕੈਂਪ ਲਗਾਉਣ ਜਾ ਰਹੀ ਹੈ। ਪ੍ਧਾਨ ਮਨੋਜ ਕੁਮਾਰ ਭੰਡਾਰੀ, ਬਲਦੇਵ ਕਿ੍ਸ਼ਨ ਅਤੇ ਧਰਮਿੰਦਰ ਬਾਂਡਾ ਵਲੋਂ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਦੇ ਪ੍ਧਾਨ ਸੁਨੀਲ ਖੁਲ੍ਹਰ, ਪਿ੍ੰਸੀਪਲ ਸੰਗੀਤਾ ਵਧਵਾ, ਦੋਨਾਂ ਜੱਜਾਂ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਪੀ੍ਸ਼ਦ ਪਰਿਵਾਰ ਦੇ ਸਾਰੇ ਮੈਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਿਲਾ ਕੋਆਰਡੀਨੇਟਰ ਬਬਲਜੀਤ ਪਨੇਸਰ, ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜਾਨਚੀ ਸੰਜੀਵ ਸੋਨੀ, ਮੀਤ ਪ੍ਰਧਾਨ ਨੀਰਜ ਗੁਪਤਾ, ਮੀਡੀਆ ਪ੍ਮੁੱਖ ਰਕੇਸ਼ ਗੁਪਤਾ, ਸਹਿ ਸਕੱਤਰ ਰੋਹਿਤ ਹਸੀਜਾ, ਜੈ ਕਿ੍ਸ਼ਨ, ਵਿਨੋਦ ਸ਼ਰਮਾ, ਗਗਨਦੀਪ ਸ਼ਰਮਾ, ਰਵਿੰਦਰ ਰਿੰਕੁ, ਪਰਵੀਨ ਭਾਟੀਆ, ਪਰਦੀਪ ਮਲਹੋਤਰਾ, ਮਨਪ੍ਰੀਤ ਸਿੰਘ ਸ਼ਾਹੀ, ਪੀ੍ਤਮ ਰਬੜ, ਹੇਮਰਾਜ ਥਰੇਜਾ, ਰਾਜ ਕੁਮਾਰ ਵਧਵਾ ਆਦਿ ਮੈਂਬਰ ਹਾਜ਼ਰ ਰਹੇ।