Home ਪੰਜਾਬ ਬੂਟੇ ਲਗਾਕੇ ਮਨਾਇਆ ਜਨਮ ਦਿਨ

ਬੂਟੇ ਲਗਾਕੇ ਮਨਾਇਆ ਜਨਮ ਦਿਨ

ਉਦੇ ਧੀਮਾਨ, ਬੱਸੀ ਪਠਾਣਾ : ਭਾਰਤੀਯ ਬਹਾਵਲਪੁਰ ਮਹਾਸੰਘ ਤੇ ਕਾਗਰਸ ਕਮੇਟੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ ਨੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਪ੍ਰਾਚੀਨ ਸ਼੍ਰੀ ਰਾਮ ਮੰਦਰ ਦੇ ਬਾਗ਼ ਵਿੱਚ ਬੂਟੇ ਲਗਾਏ ਗਏ। ਪੌਦੇ ਲਗਾਉਂਦੇ ਹੋਏ ਕਿਸ਼ੋਰੀ ਲਾਲ ਚੁੱਘ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨਾਂ੍ਹ ਦੀ ਦੇਖਭਾਲ ਕਰਨੀ ਚਾਹੀਦੀ ਹੈ। ਪੌਦੇ ਸਾਨੂੰ ਆਕਸੀਜਨ ਦਿੰਦੇ ਹਨ ਜੋ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਪੌਦੇ ਠੰਡੀ ਛਾਂ ਦਿੰਦੇ ਹਨ। ਸੜਕਾਂ ‘ਤੇ ਵੱਧ ਰਹੀਆਂ ਗੱਡੀਆਂ ਅਤੇ ਫੈਕਟਰੀਆਂ ਦੀ ਚਿਮਨੀ ਤੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਦੇ ਲਈ ਹਾਨੀਕਾਰਨ ਹੈ। ਇਸ ਮੌਕੇ ਓਮ ਪ੍ਰਕਾਸ਼ ਮੁਖ਼ੀਜਾ, ਅਰਜੁਨ ਸੇਤੀਆ, ਪੰਡਿਤ ਸੇਵਕ ਰਾਮ ਸ਼ਰਮਾ, ਕਮਲਜੀਤ ਛਾਬੜਾ, ਪੰਡਿਤ ਸ਼ੰਕਰ ਮਨੀ, ਦੀਵਲ ਕੁਮਾਰ ਹੈਰੀ,ਪਰਵੀਨ ਮੁਖੀਜਾ, ਕ੍ਰਿਸ਼ਨਾ ਰਾਣੀ, ਮਾਨਸੀ, ਨੈਂਸੀ, ਡੇਜੀ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here