ਪੰਜ ਮਿੰਟਾਂ ਵਿੱਚ ਐਮਐਸਪੀ ਦੇਣ ਵਾਲੀ ਬੀਬੀ ਦਾ ਕਿਸਾਨਾਂ ਪ੍ਰਤੀ ਕਿਸੇ ਗਰੰਟੀ ਦਾ ਸਾਹਮਣੇ ਨਾ ਆਉਣਾ ਮੰਦਭਾਗਾ – ਕੁਲਦੀਪ ਸਿੰਘ ਸਿੱਧੂਪੁਰ

ਉਦੇ ਧੀਮਾਨ, ਬੱਸੀ ਪਠਾਣਾ: ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਅਨੇਕਾਂ ਹੀ ਲੋਕਾਂ ਨਾਲ ਵਾਅਦੇ ਕੀਤੇ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਉਹਨਾਂ ਦੀ ਮੰਤਰੀ ਬੀਬੀ ਗਗਨ ਅਨਮੋਲ ਮਾਨ ਵੱਲੋਂ ਐਮਐਸਪੀ ਦੇਣ ਦੀ ਚੁਟਕੀਆ ਮਾਰ ਕੇ ਗੱਲ ਕਹੀ ਗਈ । ਜੋ ਕਿ ਝੂਠੀ ਸਾਬਤ ਹੋਈ ਮੰਤਰੀ ਬੀਬੀ ਵੱਲੋਂ ਕਿਸਾਨਾਂ ਨੂੰ ਪੰਜ ਮਿੰਟ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕਹੀ ਗਈ ਜੋ ਕਿ ਅੱਜ ਉਹ ਆਪਣੇ ਵਾਅਦੇ ਤੋਂ ਭੱਜਦੇ ਨਜ਼ਰ ਆ ਰਹੇ ਹਨ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਹੀ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਮ ਗਜ਼ੇ ਮਾਰਨੇ ਅੱਜ ਸਰਕਾਰ ਨੂੰ ਭਾਰੀ ਪੈ ਰਹੇ ਹਨ । ਕਿਉਂਕਿ ਅਨੇਕਾਂ ਵਾਦਿਆਂ ਵਿੱਚੋਂ ਕੋਈ ਵਾਅਦਾ ਵੀ ਪੂਰਾ ਨਾ ਹੋਣਾ ਮੰਦਭਾਗਾ ਹੈ ,ਸਿੱਧੂਪੁਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਦੋਂ ਦੀ ਸਤਾ ਵਿੱਚ ਆਈ ਹੈ ਹਰ ਵਕਤ ਪੰਜਾਬ ਅੰਦਰ ਧਰਨੇ ਲੱਗ ਰਹੇ ਹਨ ।ਰੋਸ ਮੁਜਾਰੇ ਹੋ ਰਹੇ ਹਨ ,ਬਣ ਤਾਂ ਸਰਕਾਰ ਦਾ ਆਪਣਾ ਵੀ ਮਨੋਬਲ ਡਿੱਗ ਚੁੱਕਿਆ ਹੈ ।ਉਹ ਹਰ ਕਿਸੇ ਵੀ ਵਰਗ ਨੂੰ ਇਨਸਾਫ ਦੇਣ ਦੇ ਵਿੱਚ ਜਾਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰੱਥ ਨਜ਼ਰ ਆ ਰਹੇ ਹਨ ।ਉਹ ਸਿਰਫ ਆਪਣਾ ਟਾਈਮ ਟਪਾ ਰਹੇ ਹਨ ਨਾ ਕਿ ਪੰਜਾਬ ਵੱਲ ਧਿਆਨ ਦੇ ਰਹੇ ਹਨ ਫੋਕੀਆਂ ਮਸ਼ਹੂਰੀਆਂ ਕਰਨ ਵਿੱਚ ਰੁੱਝੀ ਪੰਜਾਬ ਸਰਕਾਰ ਹੁਣ ਦਿੱਲੀ ਦੇ ਰਹਿਣ ਵਾਲੇ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਸਿੱਧੂਪੁਰ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਤਿੰਨ ਵਾਰ ਦੇ ਕਰੀਬ ਚੰਡੀਗੜ੍ਹ ਆ ਕੇ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ ਗਈ ਔਰ ਅੱਗੇ ਵੀ ਇਹ ਮੀਟਿੰਗਾਂ ਜਾਰੀ ਰਹਿਣਗੀਆਂ ਤੇ ਕੇਂਦਰ ਜਲਦੀ ਹੀ ਕਿਸਾਨਾਂ ਵੱਲੋਂ ਦਿੱਤੀਆਂ ਮੰਗਾਂ ਨੂੰ ਵਿਚਾਰ ਅਧੀਨ ਲਿਆ ਕੇ ਉਹਨਾਂ ਦਾ ਮਸਲਾ ਹੱਲ ਕਰਾਉਣ ਦਾ ਯਤਨ ਕੀਤਾ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ।ਤੇ ਉਹਨਾਂ ਦੇ ਫਾਇਦੇ ਵਾਸਤੇ ਹਰ ਇੱਕ ਗੱਲ ਕਰ ਰਹੀ ਹੈ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਐਮਐਸਪੀ ਦੀ ਦਿੱਤੀ ਝੂਠੀ ਗਰੰਟੀ ਦੀ ਗੱਲ ਕਰਨ ਦੀ ਲੋੜ ਹੈ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ