ਉਦੇ ਧੀਮਾਨ, ਬਸੀ ਪਠਾਣਾਂ: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਸੀ ਪਠਾਣਾਂ ਇਕਾਈ ਦੇ ਮੁਖੀ ਸੰਦੀਪ ਸਿੰਘ ਤੇ ਹੋਰ ਆਗੂਆਂ ਨੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ੍ਰੀ ਰੁਪਿੰਦਰ ਸਿੰਘ ਹੈਪੀ ਨੂੰ ਮੰਗ ਪੱਤਰ ਸੌਂਪਿਆ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਰਥਿਕ, ਮਾਨਸਿਕ ਅਤੇ ਸਰੀਰਕ ਨੁਕਸਾਨ ਤੋਂ ਬਚਾਇਆ ਜਾ ਸਕੇ। ਸੁਸਾਇਟੀ ਕਈ ਸਾਲਾਂ ਤੋਂ ਇਸ ਕਾਨੂੰਨ ਬਣਾਉਣ ਦੀ ਮੰਗ ਕਰਦੀ ਰਹੀ ਹੈ ਤੇ ਇਸ ਸਬੰਧ ਵਿੱਚ ਪ੍ਰਸਤਾਵਿਤ ਕਾਨੂੰਨ ਬਣਾਉਣ ਲਈ ਬਿਲ ਦਾ ਖਰੜਾ ਵੀ ਦਿੱਤਾ ਜਾ ਚੁੱਕਾ ਹੈ। ਇਸ ਕਾਨੂੰਨ ਬਨਾਉਣ ਦਾ ਮਕਸਦ ਲੋਕਾਂ ਨੂੰ ਅਖੌਤੀ ਬਾਬਿਆਂ, ਤਾਂਤਰਿਕਾ, ਜੋਤਸ਼ੀਆਂ ਤੇ ਪਰਜੀਵੀ ਕਿਸਮ ਦੇ ਵਿਅਕਤੀਆਂ ਵਲੋਂ ਜਾਦੂ ਮੰਤਰ, ਕਾਲਾ ਇਲਮ ਅਤੇ ਗੈਬੀ ਸ਼ਕਤੀਆਂ, ਵੱਸ ਕਰਨ ਤੇ ਸਮੱਸਿਆਵਾਂ ਹੱਲ ਕਰਨ ਦੇ ਕੁਫਰ ਤਹਿਤ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਤੋਂ ਬਚਾਉਣਾ ਹੈ । ਇਹਨਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੋਕਾਂ ਨੂੰ ਜਾਦੂ ਮੰਤਰ, ਟੂਣੇ ਤੇ ਕਾਲੇ ਇਲਮ ਦੇ ਨਾਮ ਉੱਤੇ ਇਸ ਕਦਰ ਗੁਮਰਾਹ ਕੀਤਾ ਜਾਂਦਾ ਹੈ ਕਿ ਪੰਜਾਬ ਸੂਬੇ ਵਿੱਚ ਮਨੁੱਖੀ ਬਲੀ ਦੀਆਂ 4-5 ਘਟਨਾਵਾਂ ਹੋ ਚੁੱਕੀਆਂ ਹਨ। ਰੋਜ਼ਾਨਾ ਹੀ ਇਹ ਵਿਅਕਤੀ ਇਸ਼ਤਿਹਾਰ ਛਪਵਾ ਕੇ, ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਵਿੱਚ ਗੁਮਰਾਹ ਕਰੂ ਮਸ਼ਹੂਰੀ ਪਰਚਾਰ ਕਰ ਰਹੇ ਹਨ। ਜਿਸ ਨਾਲ ਲੋਕ ਡਾਕਟਰੀ ਵਿਗਿਆਨ ਦੀ ਸਹੂਲਤ ਲੈਣ ਅਤੇ ਨਿਆਂ ਪ੍ਰਣਾਲੀ ਦੇ ਸਿਸਟਮ ਨੂੰ ਛੱਡ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਮਾਜ ਵਿੱਚ ਝਗੜੇ ਪੈਦਾ ਹੋ ਰਹੇ ਹਨ। ਮਹਾਰਾਸ਼ਟਰ ਸਰਕਾਰ ਨੇ ਇਹਨਾਂ ਹਾਲਤਾਂ ਦਾ ਨੋਟਿਸ ਲੈ ਕੇ ਬਲੈਕ ਮੈਜਿਕ ਐਕਟ 2013 ਬਣਾਇਆ ਹੈ ਜਿਹੜਾ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ ਹੈ। ਕੁਝ ਹੋਰ ਸੂਬਿਆਂ ਵਿੱਚ ਵੀ ਅਜਿਹਾ ਕਾਨੂੰਨ ਬਣਾਇਆ ਗਿਆ ਹੈ। ਮੰਗ ਪੱਤਰ ਦੇਣ ਸਮੇਂ ਪ੍ਰਿੰਸੀਪਲ (ਸੇਵਾ ਮੁਕਤ) ਕਰਨੈਲ ਸਿੰਘ, ਕੁਲਵੰਤ ਸਿੰਘ, ਐਡਵੋਕੇਟ ਕੰਵਲਜੀਤ ਸਿੰਘ, ਮਾਸਟਰ ਕੌਰ ਸਿੰਘ, ਹਰਨੇਕ ਸਿੰਘ ਵੀ ਹਾਜ਼ਰ ਸਨ।
ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਦੀ ਮੰਗ ਨੂੰ ਲੈਕੇ ਤਰਕਸ਼ੀਲ ਸੁਸਾਇਟੀ ਵਲੋਂ ਵਿਧਾਇਕ ਨੂੰ ਦਿੱਤਾ ਮੰਗ ਪੱਤਰ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਸੰਵਿਧਾਨ ਬਚਾਓ ਰੈਲੀ ਵਿੱਚ ਰਵਾਨਾ ਹੋਏ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ ਰੈਲੀ’ ਲਈ ਫਤਹਿਗੜ੍ਹ ਸਾਹਿਬ ਹਲਕੇ ਤੋਂ ਸੈਂਕੜੇ ਕਾਂਗਰਸੀ ਵਰਕਰ ਰਵਾਨਾ
- ਨਹੀਂ ਰਹੇ ਬਜ਼ੁਰਗ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ
- ਭਾਰਤੀ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ
- ਭੋਗ ਤੇ ਰਸਮ ਪਗੜੀ 24 ਮਈ ਨੂੰ
- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੁੰਨੀ ਕਲਾਂ ਦੇ ਨਤੀਜੇ ਰਹੇ ਸ਼ਾਨਦਾਰ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਨਮਾਨ
- ਮਹਾਂਰਿਸ਼ੀ ਦਯਾਨੰਦ ਹਾਈ ਸਕੂਲ ਵਿੱਚ ਵਿਦਿਆਰਥਣਾਂ ਦਾ ਕੀਤਾ ਸਨਮਾਨ
- ਰਾਜੀਵ ਗਾਂਧੀ ਦੀ ਯਾਦ ‘ਚ ਜਿਲਾ ਯੂਥ ਕਾਂਗਰਸ ਵੱਲੋਂ ਖੂਨਦਾਨ ਕੈਂਪ
- ਗਿਆਨਦੀਪ ਮੰਚ ਵੱਲੋਂ ਅਮਨ ਸ਼ਾਂਤੀ ਨੂੰ ਸਮਰਪਿਤ ਸਮਾਗਮ
- ਸੰਵਿਧਾਨ ਤੇ ਲੋਕ ਹੱਕਾਂ ਦੀ ਰੱਖਿਆ ਲਈ 29 ਮਈ ਨੂੰ ਅਮਲੋਹ ‘ਚ ਕਾਂਗਰਸ ਪਾਰਟੀ ਦੀ ਜਿਲਾ ਪੱਧਰੀ ਰੈਲੀ: ਨਾਗਰਾ
- ਪਤਾਇਆ 2025 ਵਰਲਡ ਬੋਸ਼ੀਆ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਦੇ 4 ਖਿਡਾਰੀ ਪਹੁੰਚੇ
- 26 ਮਈ ਨੂੰ ਅਮਲੋਹ ਵਿੱਚ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਸੰਬੰਧੀ ਬੱਸੀ ਪਠਾਣਾਂ ਵਿਖੇ ਹੋਈ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ
- ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਇੱਕ ਵਧੀਆ ਅਧਿਆਪਕ ਹੀ ਜਾਣ ਸਕਦਾ ਹੈ- ਨੌਰੰਗ ਸਿੰਘ
- ਜਹਰੀਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਰਕਾਰ ਕਰੇ ਸਖਤ ਤੋਂ ਸਖਤ ਕਾਰਵਾਈ- ਡਾ. ਰੋਹਟਾ
- ਬਾਬਾ ਸਾਹਿਬ ਅੰਬੇਦਕਰ ਦੇ 134ਵੇਂ ਜਨਮ ਦਿਨ ‘ਨੂੰ ਸਮਰਪਿਤ ਸਮਾਜਿਕ ਪਰਿਵਰਤਨ ਇਨਕਲਾਬ ਦੀ ਗੂੰਜ: ਵਲੋਂ ਕੱਢੀ ਵਿਸ਼ਾਲ ਯਾਤਰਾ ਨੇ ਜਗਾਈ ਚੇਤਨਾ ਦੀ ਲਹਿਰ
- ਭਾਰਤ ਵਿਕਾਸ ਪਰਿਸ਼ਦ ਫਤਿਹਗੜ੍ਹ ਸਾਹਿਬ ਨੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
- ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲੇ ਨੇ ਕੀਤਾ ਗੀਤ ‘ਬਰਾਤੀ ਨੱਚਦੇ’ ਦਾ ਪੋਸਟਰ ਰਿਲੀਜ਼- ਲਾਂਬਾ
- ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਮਰਪਣ ਦਿਵਸ ‘ਤੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾ ਸੁਮਨ ਅਰਪਿਤ
- ਸਮੁੱਚੀ ਮਾਨਵਤਾ ਦੇ ਮਸੀਹਾ ਤੇ ਪਿਆਰ ਦੇ ਮੁਜੱਸਮਾ ਸਨ, ਬਾਬਾ ਹਰਦੇਵ ਸਿੰਘ ਜੀ
- ਭਾਜਪਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਮੰਡਲ ਪ੍ਰਧਾਨਾਂ ਦੀ ਕੀਤੀ ਗਈ ਨਿਯੁਕਤੀ
- ਪੰਜਾਬੀ ਯੂਨਵਰਸਿਟੀ ਪਟਿਆਲਾ ਨੇ ਰੱਦ ਕੀਤੀਆਂ ਪ੍ਰੀਖਿਆਵਾਂ, ਨਵੀਆਂ ਮਿਤੀਆਂ ਬਾਰੇ ਬਾਅਦ ‘ਚ ਕੀਤਾ ਜਾਵੇਗਾ ਸੂਚਿਤ
- exams scheduled for 9, 10 and 12 May, 2025 are postponed- Panjab University
- ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾਰੀ
- ਵਿਧਾਇਕ ਰਾਏ ਨੇ ਸਰਕਾਰੀ ਸਕੂਲ ਬਲਾੜੀ ਕਲਾਂ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ