ਸੂਫ਼ੀ ਗਾਇਕ ਅਤੇ ਪਟਿਆਲ਼ਾ ਘਰਾਨਾ- ਨੌਜਵਾਨ ਗਾਇਕ ਸਨੀ ਹੰਸ ਸਨਮਾਨਿਤ

ਪਟਿਆਲਾ: ਨਟਰਾਸ ਆਰਟਸ ਥੀਏਟਰ ਪਟਿਆਲਾ ਅਤੇ ਕਲਾ ਕ੍ਰਿਤੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਆਪਣੇ ਸਲਾਨਾ ਸਭਿਆਚਾਰਕ ਅਤੇ ਸਨਮਾਨ ਸਮਾਗਮ ਦੌਰਾਨ ਸੂਫੀ ਗਾਇਕ ਅਤੇ ਪਟਿਆਲੇ ਘਰਾਣੇ ਦੀ ਸਾਂਭ ਸੰਭਾਲ ਕਰਨ ਵਾਲੇ ਸਨੀ ਹੰਸ ਨੂੰ ਸੈਂਟਰ ਸਟੇਟ ਲਾਇਬਰੇਰੀ ਦੇ ਹਾਲ ਵਿਖੇ ਸਾਲ 2025-2026 ਦੇ ਅਵਾਰਡ “ਸਾਡਾ ਪਟਿਆਲਾ —- ਸਾਡਾ ਮਾਣ” ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਪ੍ਰਸਿੱਧ ਸਮਾਜ ਸੇਵੀ ਅਤੇ ਪੰਜਾਬ ਫੂਡ ਗਰੇਨ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਢਿੱਲੋ ਨੇ ਭੇਂਟ ਕੀਤਾ।

ਫ਼ੋਟੋ ਕੈਪਸ਼ਨ: ਸੁਨੇਹਾ ਪਿਆਰ ਦਾ ਸੱਭਿਆਚਾਰਕ ਅਤੇ ਸਨਮਾਨ ਸਮਾਗਮ ਦੌਰਾਨ ਸੂਫੀ ਗਾਇਕ ਅਤੇ ਪਟਿਆਲ਼ਾ ਘਰਾਣੇ ਦੀ ਸਾਂਭ ਸੰਭਾਲ ਕਰਨ ਵਾਲੇ ਕਲਾਕਾਰ ਸਨੀ ਹੰਸ ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਸਨਮਾਣਿਤ ਕਰਦੇ ਹੋਏ ਅਤੇ ਨਾਲ ਹੀ ਸਨੀ ਹੰਸ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਹੋਏ।

ਇਸ ਮੌਕੇ ਜਿੱਥੇ ਸਨੀ ਹੰਸ ਨੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਉਥੇ ਨਾਲ ਹੀ ਸਰਦਾਰ ਬਰਜਿੰਦਰ ਸਿੰਘ ਢਿੱਲੋਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਅਜਿਹੇ ਨੌਜਵਾਨਾਂ ਦੀ ਗਾਇਕੀ ਨਾਲ ਇੱਕ ਸਭਿਆਚਾਰਕ ਵਿਰਾਸਤ ਬਹੁਤ ਹੀ ਮਜ਼ਬੂਤ ਹੁੰਦੀ ਹੈ ਜਿਸ ਵਿੱਚ ਨੌਜਵਾਨਾਂ ਦਾ ਇੱਕ ਵੱਖਰਾ ਰੋਲ ਹੈ। ਇਥੇ ਇਹ ਬਣਨ ਯੋਗ ਹੈ ਕਿ ਸਨੀ ਹੰਸ ਪਟਿਆਲੇ ਦੀ ਧਰਤੀ ਦਾ ਉਹ ਕਲਾਕਾਰ ਹੈ ਜਿਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਹੀ ਆਪਣੀ ਗਾਇਕੀ ਨਾਲ ਚਾਰੇ ਪਾਸੇ ਅਜਿਹਾ ਰੰਗ ਬਿਖੇਰਿਆ ਹੈ ਕਿ ਹੁਣ ਲੋਕ ਉਸਨੂੰ ਭਰਵੀ ਦਾਤ ਵੀ ਦੇਣ ਲੱਗ ਪਏ ਹਨ। ਸਨਮਾਨ ਦੇ ਰੂਪ ਵਿੱਚ ਉਹਨਾਂ ਨੂੰ ਨਟਰਾਜ ਆਰਟਸ ਥਿਏਟਰ ਅਤੇ ਕਲਾ ਕ੍ਰਿਤੀ ਪਟਿਆਲਾ ਵਿਖੇ ਵੱਲੋਂ ਸਨਮਾਨ ਪੱਤਰ, ਅੰਗ ਵਸਤਰ,ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਪੱਤਰ ਭੇਟ ਕੀਤੇ ਗਏ ।ਇਹ ਅਵਾਰਡ ਮਿਲਣ ਤੇ ਸਨੀ ਹੰਸ ਨੇ ਵੀ ਬਹੁਤ ਖੁਸ਼ੀ ਪ੍ਰਗਟਾਈ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *