
ਭਾਰਤ-ਅਮਰੀਕਾ ਟਰੇਡ ਡੀਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਭਰਮ ਪੈਦਾ ਕਰਨ ਵਾਲੇ ਇਲਜ਼ਾਮਾਂ ਵਿਚਕਾਰ ਕੇਂਦਰੀ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਤੇ ਗ੍ਰਾਮੀਣ ਵਿਕਾਸ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮਝੌਤੇ ਵਿੱਚ ਭਾਰਤੀ ਕ੍ਰਿਸ਼ੀ, ਖਾਸ ਕਰਕੇ ਕ੍ਰਿਸ਼ੀ ਅਤੇ ਡੇਅਰੀ ਸੈਕਟਰ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਡੀਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਅਤੇ ਮਾਰਗਦਰਸ਼ਨ ਵਿੱਚ ਡਿਪਲੋਮੈਸੀ, ਡਿਵੈਲਪਮੈਂਟ ਅਤੇ ਡਿਗਨਿਟੀ ਦਾ ਨਵਾਂ ਉਦਾਹਰਣ ਹੈ ਅਤੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਤੋਂ ਹੀ ਸਾਫ਼ ਕਰ ਦਿੱਤਾ ਸੀ ਕਿ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਹਨ।
ਦਿੱਲੀ ਵਿੱਚ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡੇ ਮੁੱਖ ਅਨਾਜ, ਫਲ, ਮੁੱਖ ਫਸਲਾਂ, ਮਿਲੇਟਸ ਅਤੇ ਡੇਅਰੀ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਭਾਰਤੀ ਕ੍ਰਿਸ਼ੀ ਜਾਂ ਡੇਅਰੀ ‘ਤੇ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਸਮਝੌਤੇ ਨਾਲ ਉਲਟਾ ਭਾਰਤ ਦੇ ਕਿਸਾਨਾਂ ਨੂੰ ਨਵੇਂ ਮੌਕੇ ਮਿਲਣਗੇ।
ਇੰਡੋ-ਯੂਐੱਸ ਟਰੇਡ ਡੀਲ: ਛੋਟੇ ਕਿਸਾਨਾਂ ਦੀ ਚਿੰਤਾ ਅਤੇ ਯੂਐੱਸ ਫਾਰਮ ਪ੍ਰੋਡਕਟਸ ‘ਤੇ ਸਥਿਤੀ ਸਪੱਸ਼ਟ
ਇਸ ਚਿੰਤਾ ‘ਤੇ ਕਿ ਦੇਸ਼ ਦੀ 50 ਫੀਸਦੀ ਤੋਂ ਵੱਧ ਆਬਾਦੀ ਖੇਤੀ ‘ਤੇ ਨਿਰਭਰ ਹੈ ਅਤੇ ਛੋਟੇ ਕਿਸਾਨਾਂ ‘ਤੇ ਅਸਰ ਪੈ ਸਕਦਾ ਹੈ, ਕੇਂਦਰੀ ਕ੍ਰਿਸ਼ੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕੋਈ ਵੀ “ਵੱਡੀ ਚੀਜ਼” ਭਾਰਤ ਦੇ ਬਾਜ਼ਾਰ ਵਿੱਚ ਅਚਾਨਕ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਮੁੱਖ ਫਸਲਾਂ, ਮੁੱਖ ਅਨਾਜ, ਫਲ ਅਤੇ ਡੇਅਰੀ ਉਤਪਾਦ ਸੁਰੱਖਿਅਤ ਹਨ ਅਤੇ ਕਿਸੇ ਵੀ ਅਜਿਹੇ ਖੇਤਰ ਲਈ ਬਾਜ਼ਾਰ ਨਹੀਂ ਖੋਲ੍ਹਿਆ ਗਿਆ ਜੋ ਭਾਰਤੀ ਕਿਸਾਨਾਂ ਲਈ ਨੁਕਸਾਨਦੇਹ ਹੋ ਸਕੇ।
ਯੂਐੱਸ ਟਰੈਜ਼ਰੀ ਸੈਕਰੇਟਰੀ ਦੇ ਉਸ ਟਵੀਟ ਨੂੰ ਲੈ ਕੇ ਪੈਦਾ ਹੋਏ ਸੰਸ਼ਯ ‘ਤੇ ਜਿਸ ਵਿੱਚ ਅਮਰੀਕੀ ਫਾਰਮ ਪ੍ਰੋਡਕਟਸ ਦੇ ਜ਼ਿਆਦਾ ਭਾਰਤ ਆਉਣ ਦੀ ਗੱਲ ਕਹੀ ਗਈ ਸੀ, ਸ੍ਰੀ ਚੌਹਾਨ ਨੇ ਕਿਹਾ ਕਿ ਵਣਜ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਸੰਸਦ ਵਿੱਚ ਪੂਰੇ ਤੱਥ ਸਪੱਸ਼ਟ ਕਰ ਦਿੱਤੇ ਹਨ ਅਤੇ ਉਹ ਖੁਦ ਵੀ ਦੁਹਰਾ ਰਹੇ ਹਨ ਕਿ ਛੋਟੇ ਅਤੇ ਵੱਡੇ, ਸਾਰੇ ਭਾਰਤੀ ਕਿਸਾਨਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਮੁੱਖ ਕ੍ਰਿਸ਼ੀ ਉਤਪਾਦਾਂ ਲਈ ਬਾਜ਼ਾਰ ਇਸ ਤਰ੍ਹਾਂ ਨਹੀਂ ਖੋਲ੍ਹਿਆ ਗਿਆ ਕਿ ਕਿਸਾਨਾਂ ‘ਤੇ ਦਬਾਅ ਬਣੇ।
ਚਾਵਲ, ਮਸਾਲੇ ਅਤੇ ਟੈਕਸਟਾਈਲ ਨਿਰਯਾਤ ਨੂੰ ਨਵਾਂ ਬਲ
ਕੇਂਦਰੀ ਕ੍ਰਿਸ਼ੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਭਾਰਤ ਪਹਿਲਾਂ ਹੀ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨੂੰ ਚਾਵਲ ਦਾ ਵੱਡਾ ਨਿਰਯਾਤਕ ਹੈ ਅਤੇ ਹਾਲ ਹੀ ਦੇ ਅੰਕੜਿਆਂ ਅਨੁਸਾਰ ਲਗਭਗ 63,000 ਕਰੋੜ ਰੁਪਏ ਦਾ ਚਾਵਲ ਨਿਰਯਾਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਟੈਰਿਫ ਘੱਟ ਹੋਣ ਨਾਲ ਸਾਡੇ ਚਾਵਲ, ਮਸਾਲਿਆਂ ਅਤੇ ਟੈਕਸਟਾਈਲ ਦੇ ਨਿਰਯਾਤ ਨੂੰ ਬਲ ਮਿਲੇਗਾ ਅਤੇ ਜਦੋਂ ਟੈਕਸਟਾਈਲ ਐਕਸਪੋਰਟ ਵਧੇਗਾ ਤਾਂ ਇਸ ਦਾ ਸਿੱਧਾ ਲਾਭ ਕਪਾਹ ਉਗਾਉਣ ਵਾਲੇ ਸਾਡੇ ਕਿਸਾਨਾਂ ਨੂੰ ਹੋਵੇਗਾ। ਸ੍ਰੀ ਚੌਹਾਨ ਨੇ ਕਿਹਾ ਕਿ ਇਹ ਸਮਝੌਤਾ ਸਮੁੱਚੇ ਤੌਰ ‘ਤੇ ਭਾਰਤ ਦੇ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਵਿਰੋਧੀ ਪਾਰਟੀ ਵੱਲੋਂ ਭਰਮ ਫੈਲਾਉਣ ਦੇ ਬਾਵਜੂਦ ਤੱਥ ਇਹੀ ਹਨ ਕਿ ਕਿਸਾਨ ਹਿੱਤ ਸੁਰੱਖਿਅਤ ਹਨ ਅਤੇ ਨਿਰਯਾਤ ਦੇ ਨਵੇਂ ਮੌਕੇ ਖੁੱਲ੍ਹ ਰਹੇ ਹਨ।
ਜੇ ਵਿਰੋਧੀ ਬੋਲਣ ਹੀ ਨਾ ਦੇਣ ਤਾਂ ਸਮਝਾਇਆ ਕਿਵੇਂ ਜਾਵੇਗਾ
ਜਦੋਂ ਇਹ ਸਵਾਲ ਉੱਠਿਆ ਕਿ ਵਿਰੋਧੀ ਕਹਿ ਰਹੇ ਹਨ ਕਿ ਜੇ ਟਰੇਡ ਡੀਲ ਕਰ ਰਹੇ ਹੋ ਤਾਂ ਸਰਕਾਰ ਆ ਕੇ ਫਾਈਨ ਪ੍ਰਿੰਟ ਨੂੰ ਸੰਸਦ ਅਤੇ ਦੇਸ਼ ਦੇ ਸਾਹਮਣੇ ਸਮਝਾਏ, ਤਾਂ ਕ੍ਰਿਸ਼ੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਨੇ ਦੁਹਰਾਇਆ ਕਿ ਡੀਲ ਦੀਆਂ ਸਾਰੀਆਂ ਵੇਰਵੇ ਸਮੇਂ ਸਿਰ ਆਉਣਗੇ, ਪਰ ਇਸ ਦਾ ਮੂਲ ਸਾਫ਼ ਹੈ – ਕਿਸਾਨਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਕਿਸਾਨ ਅੰਨਦਾਤਾ, ਕਿਸਾਨਾਂ ਦੀ ਸੇਵਾ ਭਗਵਾਨ ਦੀ ਪੂਜਾ
ਕ੍ਰਿਸ਼ੀ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਕ੍ਰਿਸ਼ੀ ਦਾ ਖੇਤਰ ਇੰਨਾ ਵੱਡਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾਲ ਕਿਸਾਨਾਂ ਵਿੱਚ ਬੇਲੋੜੀ ਚਿੰਤਾ ਅਤੇ ਬੇਚੈਨੀ ਪੈਦਾ ਹੋ ਸਕਦੀ ਹੈ, ਇਸ ਲਈ ਸਰਕਾਰ ਵੱਲੋਂ ਸਪੱਸ਼ਟ ਭਰੋਸਾ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, “ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ, ਕਿਸਾਨ ਅੰਨਦਾਤਾ ਹਨ, ਅੰਨਦਾਤਾ ਮਤਲਬ ਜੀਵਨਦਾਤਾ। ਉਨ੍ਹਾਂ ਦੇ ਹਿੱਤ ਹੀ ਦੇਸ਼ ਦੇ ਹਿੱਤ ਹਨ ਅਤੇ ਉਹ ਹਿੱਤ ਸੁਰੱਖਿਅਤ ਹਨ।”
ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਕਿਸਾਨਾਂ ਦੀ ਸੇਵਾ ਸਰਕਾਰ ਲਈ ਭਗਵਾਨ ਦੀ ਪੂਜਾ ਦੇ ਸਮਾਨ ਹੈ ਅਤੇ ਮੋਦੀ ਸਰਕਾਰ ਹਰ ਕਦਮ ‘ਤੇ ਕਿਸਾਨ ਦੇ ਪੱਖ ਵਿੱਚ ਖੜ੍ਹੀ ਰਹੇਗੀ।
——————————
This news is auto published from an agency/source and may be published as received.
