ਆੜ੍ਹਤੀਆ ਵੱਲੋ ਲੋਹੜੀ ਦਾ ਤਿਉਹਾਰ ਮਨਾਈਆ ਗਿਆ

ਬੱਸੀ ਪਠਾਣਾਂ (ਉਦੇ ਧੀਮਾਨ) ਬੱਸੀ ਪਠਾਣਾਂ ਪੁਰਾਣੀ ਅਨਾਜ ਮੰਡੀ ਵਿੱਖੇ ਸਮੂਹ ਆੜ੍ਹਤੀਆ ਵੱਲੋ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਈਆ ਗਿਆ।ਇਸ ਮੌਕੇ ਰਾਜੇਸ਼ ਸਿੰਗਲਾ ਤੇ ਸਮੂਹ ਆੜ੍ਹਤੀਆ ਵੱਲੋ ਲੋਹੜੀ ਨੂੰ ਤਿਲ ਭੇਟ ਕਰਕੇ ਸਭਨਾਂ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਸਮੂਹ ਆੜ੍ਹਤੀਆ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆ ਦਿੰਦਿਆਂ ਕਿਹਾ,‘ਲੋਹੜੀ ਚਾਵਾਂ ਅਤੇ ਉਮੰਗਾਂ ਦਾ ਤਿਉਹਾਰ ਹੈ ਜਿੱਥੇ ਅਸੀਂ ਲੋਹੜੀ ਦਾ ਪਵਿੱਤਰ ਤਿਉਹਾਰ ਇਕੱਠੇ ਹੋ ਕੇ ਮਨਾਉਂਦੇ ਹਾਂ ਤਾਂ ਉਥੇ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਵਿਸ਼ਾਲ ਗੁਪਤਾ, ਹੇਮਰਾਜ ਨੰਦਾ, ਵਿਕਾਸ ਗੁਪਤਾ, ਗੁਰਸ਼ਰਨ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ,ਰਾਕੇਸ਼ ਕੁਮਾਰ ਰੋਕੀ, ਸੁਭਾਸ਼ੁ ਗੁਪਤਾ ਆਦਿ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ