ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਨਾਮਜ਼ਦਗੀ ਦੇ ਅੰਤਿਮ ਦਿਨ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਤੋਂ ਸਤਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਕਾਗਜ ਦਾਖਲ ਕੀਤੇ ਅਤੇ ਬਲਾਕ ਖੇੜਾ ਦੀਆਂ ਬਲਾਕ ਸੰਮਤੀਆਂ ਤੋਂ ਸ਼੍ਰੋਮਣੀ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਨਾਮਜ਼ਦਗੀ ਦੇ ਅੰਤਿਮ ਦਿਨ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਤੋਂ ਸਤਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਕਾਗਜ ਦਾਖਲ ਕੀਤੇ ਅਤੇ ਬਲਾਕ ਖੇੜਾ ਦੀਆਂ ਬਲਾਕ ਸੰਮਤੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਗਜ਼ ਨਾਮਜ਼ਦ ਕੀਤੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸ:ਬਲਜੀਤ ਸਿੰਘ ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਚੋਣਾਂ ਵਿੱਚ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਲੋਕਾਂ ਨਾਲ ਝੂਠ ਬੋਲ ਕੇ ਪੰਜਾਬ ਵਿੱਚ ਸੱਤਾ ਹਾਸਿਲ ਕੀਤੀ ਸੀ। ਜਿਸ ਕਾਰਨ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਸਾਫ ਸੁਥਰੇ ਅਕਸ ਵਾਲੇ ਹਨ ਅਤੇ ਲੋਕਾ ਦੀਆਂ ਸਮੱਸਿਆਂਵਾਂ ਸੁਣ ਕੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪ੍ਰਪੱਕ ਹਨ। ਹਰ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਜੋ ਵਿਕਾਸ ਪੱਖੋਂ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਨਾਹਰ ਸਿੰਘ ਹਰਨਾ,ਰਾਮ ਸਿੰਘ ਭਗੜਾਣਾ,ਪਾਲ ਸਿੰਘ ਰਜਿੰਦਰਗੜ੍ਹ,ਚਰਨਜੀਤ ਕੌਰ ਜਲਬੇੜੀ ਗਹਿਲਾਂ,ਬਲਬੀਰ ਸਿੰਘ ਬਡਾਲੀ ਮਾਈਕੀ,ਕੁਲਦੀਪ ਕੌਰ ਤਿੰਬਰਪੁਰ,ਕੁਲਵਿੰਦਰ ਕੌਰ ਤਿੰਬਰਪੁਰ,ਬਲਬੀਰ ਕੌਰ ਬਡਾਲੀ ਆਲਾ ਸਿੰਘ,ਮਲਕੀਤ ਕੌਰ ਬਡਾਲੀ ਆਲਾ ਸਿੰਘ,ਸੰਦੀਪ ਕੌਰ ਡੰਘੇੜੀਆਂ,ਕਰਨੈਲ ਸਿੰਘ ਬਲਾੜੀ ਕਲਾਂ,ਸਤਵਿੰਦਰ ਸਿੰਘ ਬੀਬੀਪੁਰ,ਤਜਿੰਦਰ ਸਿੰਘ ਬਲਾੜਾ ਆਦਿ ਉਮੀਦਵਾਰਾਂ ਨੇ ਬਲਾਕ ਸੰਮਤੀ ਖੇੜਾ ਦੀ ਮੈਂਬਰ ਲਈ ਕਾਗਜ਼ ਨਾਮਜ਼ਦ ਕੀਤੇ। ਇਸ ਮੌਕੇ ਮਨਪ੍ਰੀਤ ਸਿੰਘ ਸ਼ਾਹਪੁਰ,ਭਿੰਦਰ ਸਿੰਘ ਬਡਾਲੀ ਆਲਾ ਸਿੰਘ,ਮਨਜੀਤ ਸਿੰਘ ਮਾਨ ਖਾਨਪੁਰ,ਮਨਦੀਪ ਸਿੰਘ ਨੰਡਿਆਲੀ,ਦਮਨਜੋਤ ਸਿੰਘ ਜਲਵੇੜੀ ਗਹਿਲਾਂ,ਰਮਨਦੀਪ ਸਿੰਘ ਜਲਬੇੜੀ ਗਹਿਲਾਂ,ਹਰਵਿੰਦਰ ਸਿੰਘ ਬਲਾੜਾ,ਸਤਪਾਲ ਸਿੰਘ ਸਲੇਮਪੁਰ,ਜਸਵੰਤ ਸਿੰਘ ਭਗੜਾਣਾ ਆਦਿ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *