
ਮੋਹਾਲੀ, 6 ਦਸੰਬਰ (ਸਚਿਨ ਸ਼ਰਮਾ): ਰਿਆਤ ਐਂਡ ਬਾਰਹਾ ਯੂਨੀਵਰਸਿਟੀ ਵਿਚ ਡਿਗਰੀ ਵੰਡ ਸਮਾਰੋਹ ਦੌਰਾਨ ਜੀਵੀਦਾ ਸੂਦ ਗਾਜਰੀ ਨੂੰ ਯੂਨੀਵਰਸਿਟੀ ਵਲੋਂ ਵਕਾਲਤ ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਡਿਗਰੀ ਵੰਡ ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਜਦਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬਤੌਰ ਗੈਸਅ ਆਫ਼ ਆਨਰ ਸ਼ਮੂਲੀਅਤ ਕੀਤੀ। ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਜੀਵੀਦਾ ਸੂਦ ਗਾਜਰੀ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਵਧਾਈਆਂ ਮਿਲ ਰਹੀਆਂ ਹਨ ਜਦਕਿ ਜੀਵੀਦਾ ਦਾ ਕਹਿਣਾ ਹੈ ਕਿ ਉਹ ਅਪਣੀ ਵਕਾਲਤ ਨਾਲ ਆਮ ਲੋਕਾਂ ਜਿਨ੍ਹਾਂ ਦੀ ਇਨਸਾਫ਼ ਪ੍ਰਾਪਤੀ ਲਈ ਨਿਆਪਾਲਕਾ ਤਕ ਪਹੁੰਚ ਨਹੀਂ ਹੈ, ਲਈ ਕੰਮ ਕਰੇਗੀ। ਇਸ ਸਮਾਰੋਹ ਵਿਚ ਪ੍ਰੀਤ ਟਰੈਕਟਰ ਪ੍ਰਾਈਵੇਟ ਮਿਲਟਿਡ, ਪ੍ਰੀਤ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਅਤੇ ਪ੍ਰੀਤ ਕੰਸਟਕਸ਼ਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰੀ ਸਿੰਘ ਭੰਮਰਾ, ਮੌਰਗਨ ਸਟੈਨਲੇ (ਅਮਰੀਕਾ) ਦੇ ਸੀ.ਈ.ਓ. ਅਤੇ ਕਾਰਕਜਾਰੀ ਡਾਇਰੈਕਟਰ ਕਮਾਂਡਰ ਨਵਜੀਤ ਬਾਲੀ, ਰਿਆਤ ਐਂਡ ਬਾਰਹਾ ਗਰੁਪ ਦੇ ਉਪ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਰਿਆਤ ਅਤੇ ਬਾਰਹਾ ਗਰੁਪ ਦੇ ਵਾਇਸ ਚਾਂਸਲਰ ਪ੍ਰੋ. ਸੰਜੇ ਘੁੰਮਨ, ਰਿਆਤ ਅਤੇ ਬਾਰਹਹਾ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋ. ਸਤੀਸ਼ ਕੁਮਾਰ ਅਤੇ ਹੋਰ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
——————————
This news is auto published from an agency/source and may be published as received.
