ਫਿਜਿਓਥਰੈਪੀ ਇੱਕ ਅਜਿਹੀ ਵਿਧੀ ਹੈ ਜੋ ਸਾਨੂੰ ਤੰਦਰੁਸਤ ਰੱਖਦੀ ਹੈ

ਸਰਹਿੰਦ, ਥਾਪਰ: ਫਿਜਿਓਥਰੈਪੀ ਇੱਕ ਅਜਿਹੀ ਵਿਧੀ ਹੈ ਜੋ ਸਾਨੂੰ ਤੰਦਰੁਸਤ ਰੱਖਦੀ ਹੈ ਇਹ ਗੱਲ ਡੀਨ ਡਾ ਪੰਕਜਪ੍ਰੀਤ ਸਿੰਘ ਅਤੇ ਐਚ ਓ ਡੀ ਡਾ. ਸੁਪ੍ਰੀਤ ਬਿੰਦਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀ ਉਹਨਾਂ ਕਿਹਾ ਕਿ ਇਸ ਵਿਧੀ ਨੂੰ ਰੋਜ਼ਾਨਾ ਕਰਨ ਨਾਲ ਅਸੀਂ ਅੰਗਰੇਜੀ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਨਾਲ਼ ਸਰੀਰ ਨੂੰ ਨੁਕਸਾਨ ਹੀ ਹੁੰਦਾ ਹੈ। ਫਿਜਿਓਥਰੈਪੀ ਹੁਣ ਸੰਸਾਰ ਭਰ ਵਿੱਚ ਪ੍ਰਚਲਿਤ ਹੋ ਗਈ ਹੈ। ਯੋਗ ਅਤੇ ਕਸਰਤ ਵਿਧੀ ਵੀ ਸਾਨੂੰ ਨਿਰੋਗ ਰੱਖਦੀ ਹੈ ਇਸ ਲਈ ਇਹਨਾਂ ਵਿਧੀਆਂ ਨੂੰ ਵੀ ਅਪਨਾਉਣਾ ਚਾਹੀਦਾ ਹੈ।ਵਿਦਿਆਰਥੀਆਂ ਵਿਚ ਇਹਨਾਂ ਕੋਰਸਾਂ ਨੂੰ ਲੈ ਕੇ ਉਤਸੁਕਤਾ ਵੀ ਹੈ।ਉਹਨਾਂ ਕਿ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਵੱਖ ਵੱਖ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਤਾਂ ਹੀ ਉਹ ਆਪਣਾ ਭਵਿੱਖ ਸਵਾਰ ਸਕਦੇ ਹਨ।

Leave a Reply

Your email address will not be published. Required fields are marked *