
ਸਰਹਿੰਦ (ਨਵੇਤਾ ਸ਼ਰਮਾ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿੱਚ ਐਨੂਅਲ ਐਥਲੈਟਿਕਸ ਮੀਟ ਐਂਡ ਕਲਚਰਲ ਐਕਸਟ੍ਰਾਵਗਨਜ਼ਾ ‘ ਕਲਰਜ਼ ਆਫ ਇੰਡੀਆ’ ਥੀਮ ਨਾਲ ਕਰਵਾਇਆ ਗਿਆ। ਜਿਸ ਵਿੱਚ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਜੀ (ਆਈ. ਪੀ. ਐਸ ਡਾਇਰੈਕਟ ਜਨਰਲ ਔਫ ਪੁਲਿਸ ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪ੍ਰੈਜੀਡੈਂਟ ਸਰਦਾਰ ਇੰਦਰਪ੍ਰੀਤ ਸਿੰਘ, ਸੈਕਟਰੀ ਕਮ ਖਜਾਨਚੀ ਸ੍ਰੀਮਤੀ ਪ੍ਰਿਆ ਅਰੋੜਾ, ਡਾਇਰੈਕਟਰ ਪ੍ਰੋ. ਅਸ਼ੋਕ ਸੂਦ ਤੇ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਵੀ ਮੌਜੂਦ ਸਨ। ਸਕੂਲ ਦੇ ਡਾਇਰੈਕਟਰ ਪ੍ਰੋ. ਅਸ਼ੋਕ ਸੂਦ ਵੱਲੋਂ ਆਏ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਣ ਨਾਲ ਕੀਤੀ ਗਈ। ਮੁੱਖ-ਮਹਿਮਾਨ ਵੱਲੋਂ ਟੋਰਚ ਸਰਮਨੀ ਕੀਤੀ ਗਈ। ਸਕੂਲ ਦੇ ਪ੍ਰੈਜੀਡੈਂਟ ਸਰਦਾਰ ਇੰਦਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਜੀ ਦੇ ਪ੍ਰੇਰਨਾਦਾਇਕ ਜੀਵਨ ਸਫ਼ਰ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਆਏ ਮਹਿਮਾਨਾਂ ਨੂੰ ਸਕੂਲ ਦੇ ਕਾਰਜਕ੍ਰਮ ਤੋਂ ਜਾਣੂ ਕਰਵਾਉਂਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਤੇ ਅਧਿਆਪਕਾਂ ਦੇ ਯੋਗਦਾਨ ਨੂੰ ਵੀ ਸਲਾਹਿਆ। ਇਸ ਮੌਕੇ ਨਿਊਬੀਜ਼ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਰੰਗਾਂ – ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿੱਚ ਬੱਚਿਆਂ ਨੇ ਸਕਿਟ, ਪਲੇਅ, ਡਾਂਸ, ਭੰਗੜਾ, ਗਿੱਧਾ ਤੇ ਵੱਖ-ਵੱਖ ਪ੍ਰਦਰਸ਼ਨ ਕੀਤਾ।ਇਸ ਦੇ ਨਾਲ਼ ਹੀ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, ਰੀਲੇਅ ਦੌੜ , ਸੈਕ ਰੇਸ, ਰੱਸਾ ਕੱਸੀ ਆਦਿ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਹਨਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਸਕੂਲ ਦੇ 5 ਵਿਦਿਆਰਥੀਆਂ ਜਿਨ੍ਹਾਂ ਨੇ ਬਾਸਕਿਟ ਬਾਲ, ਪਾਵਰ ਲਿਫਟਿੰਗ ਤੇ ਚੈੱਸ ਵਿੱਚ ਨੈਸ਼ਨਲ ਅਤੇ 22 ਵਿਦਿਆਰਥੀਆਂ ਜਿਨ੍ਹਾਂ ਨੇ ਬਾਸਕਿਟ ਬਾਲ, ਕਬੱਡੀ, ਕ੍ਰਿਕਟ, ਵਾਲੀਬਾਲ, ਪਾਵਰ ਲਿਫਟਿੰਗ, ਚੈੱਸ, ਟੇਬਲ ਟੈਨਿਸ ਤੇ ਬੈਡਮਿੰਟਨ ਵਿੱਚ ਸਟੇਟ ਲੈਵਲ ਤੇ ਖੇਡਿਆ, ਉਨ੍ਹਾਂ ਖਿਡਾਰੀਆਂ ਨੂੰ ਸਪੋਰਟਸ ਐਵਾਰਡ। ਦਸਵੀਂ ਅਤੇ ਬਾਰਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚੋਂ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ, ਸਕੂਲੀ ਪੱਧਰ ਤੇ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ, ਖੇਡਾਂ ਵਿੱਚੋਂ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਜੀ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜਾਦਿਆ ਨੂੰ ਨੀਹਾਂ ਵਿੱਚ ਜਿੰਦਾ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਸੀ ਕਿਉਂਕਿ ਉਹਨਾਂ ਨੂੰ ਆਪਣੀ ਪਰਿਵਾਰ ਵੱਲੋਂ ਸੀਖ਼ ਦਿੱਤੀ ਗਈ ਸੀ। ਸਾਨੂੰ ਵੀ ਆਪਣੇ ਬੱਚਿਆਂ ਨੂੰ ਚੰਗੀ ਸੀਖ਼ ਦੇਣੀ ਚਾਹੀਦੀ ਹੈ ਤੇ ਨਾਲ਼ ਹੀ ਸਕੂਲ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਵਧੀਆ ਸਕੂਲ ਹੈ ਜਿਸ ਵਿੱਚ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ਼ ਨਾਲ਼ ਖੇਡਾਂ ਲਈ ਵੀ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਬੱਚੇ ਸਟੇਟ ਤੇ ਨੈਸ਼ਨਲ ਲੈਵਲ ਤੇ ਵੀ ਚੁਣੇ ਗਏ ਹਨ ਜੋ ਕਿ ਸਕੂਲ ਲਈ ਇੱਕ ਮਾਣ ਵਾਲੀ ਗੱਲ ਹੈ। ਸਕੂਲ ਦੇ ਸੈਕਟਰੀ ਕਮ ਖਜਾਨਚੀ ਸ੍ਰੀਮਤੀ ਪ੍ਰਿਆ ਅਰੋੜਾ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅਕਾਦਮਿਕ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਪ੍ਰੋਗਰਾਮ ਦਾ ਅੰਤ ਰਾਸ਼ਟਰੀ-ਗਾਣ ਨਾਲ ਕੀਤਾ ਗਿਆ। ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਇਸ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ।
