
ਸਰਹਿੰਦ, ਥਾਪਰ: ਸ਼੍ਰੀ ਹਨੂੰਮਾਨ ਸੇਵਾ ਦਲ ਸਰਹਿੰਦ ਦੀ ਇੱਕ ਮੀਟਿੰਗ ਪ੍ਰਧਾਨ ਸ਼ਸ਼ੀ ਉੱਪਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਤੈਅ ਕੀਤਾ ਗਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ 15 ਅਗਸਤ ਨੂੰ ਸਵੇਰੇ 5:30 ਵਜੇ ਨਵੀਂ ਅਬਾਦੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਹਨੂੰਮਾਨ ਸੇਵਾ ਦਲ ਦੇ ਦਫਤਰ ਵਿੱਚ ਆਰਤੀ ਕਰਨ ਉਪਰੰਤ ਸਮਾਪਤ ਹੋਵੇਗੀ। ਮੀਟਿੰਗ ਵਿਚ ਨਿਧੀ ਉੱਪਲ, ਰਣਜੀਤ ਸ਼ਰਮਾ, ਕਰਨ ਉੱਪਲ, ਕਾਜਲ ਸੂਦ, ਦੀਪਕ ਸੂਦ, ਮੰਜੂ ਸੂਰੀ, ਕਾਰਤਿਕ ਸੂਦ,ਰਾਮ ਬਿਲਾਸ, ਸ਼ਿਵ ਧੀਮਾਨ ਤੇ ਰਾਜੀਵ ਕੁਮਾਰ ਆਦਿ ਹਾਜ਼ਰ ਸਨ।
